ਸਮੱਗਰੀ 'ਤੇ ਜਾਓ

ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੮)

ਦੇ ਅੰਦਰ ਇੱਕ ਜੁਆਨ ਸੁੰਦਰ ਬਾਲਾ ਬੈਠੀ ਹੈ। ਚੌਧਵੀਂ ਰਾਤ ਦੇ ਚੰਦ੍ਮਾਂ ਚੇਹਰੇ ਦੇ ਉਦਾਲੇ ਖਿੱਲਰੀਆਂ ਹੋਈ ਕਾਲੀਆਂ ਲਿਟਾਂ ਦੇ ਬੱਦਲ ਆਏ ਕੁਝ ਅਨੋਖੀ ਹੀ ਸੋਭਾ ਦੇ ਰਹੇ ਹਨ, ਚੇਹਰੇ ਉੱਤੋਂ ਉਦਾਸੀ, ਚਿੰਤਾ, ਨਿਰਾਸਤਾ ਅਤੇ ਭੈ ਦੇ ਚਿੰਨ੍ਹ ਪਾਏ ਜਾਂਦੇ ਹਨ। ਕਮਰੇ ਦੀ ਸਜਾਵਟ, ਮਨ ਹਰਨ ਵਾਲੀਆਂ ਹੀਰੇ ਜੜੀਆਂ ਤਸਵੀਰਾਂ, ਬੜੇ ਬੜੇ ਸੰਦ੍ ਬੁਤ, ਪੈਰਾਂ ਹੇਠ ਵਿਛ ਹੋਏ ਵਧੀਆ ਗਲੀਚੇ ਅਦਿ ਪਾਤਸ਼ਾਹੀ ਸਾਮਾਨ ਏਸ ਸੁੰਦ੍ਤਾ ਦੀ ਪੁਤਲੀ ਦੇ ਹਿਰਦੇ ਉੱਤੇ ਕੋਈ ਅਸਰ ਨਹੀਂ ਪਾ ਰਹੇ, ਐਉਂ ਮਲੁਮ ਹੁੰਦਾ ਹ ਕਿ ਜਿਸ ਤਰਾਂ ਇਹ ਬਾਲਕਾ ਕਿਸੇ ਡੂੰਘੇ ਖਿਆਲ ਵਿਚ ਪਈਹੈ। ਭਾਵੇਂ ਉਸ ਦੇ ਉਦਾਲੇ ਕਈ ਵਡਮੁਲੀਆਂ ਸੁੰਦ੍ ਪੁਸ਼ਾਕਾਂ ਪਈਆਂ ਹਨ ਪਰ ਉਸ ਦੇ ਸਰੀਰ ਉੱਤੇ ਮੋਟੇ ੨ ਖੱਦਰ ਦੇ ਕਪੜੇ ਹੀ ਪਏ ਹੋਏ ਹਨ। ਉ ੳਸਦੇ ਪਾਸ ਸੁੰਦ੍ ਸੁਦ੍ ਪਾਤਸ਼ਾਹੀ ਖਾਣਿਆਂ ਦੇ ਭਰੇ ਹੋਏ ਸੋਨੇ ਚਾਂਦੀ ਦੀਆਂ ਕੌਲੀਆਂ ਨਾਲ ਸ਼ੋਭਨੀਕ ਹੋ ਰਹੇ ਪੰਜ ਥਾਲ ਪਏ ਹਨ, ਪਰ ਓਹ ਓਹਨਾਂ ਵਲ ਅੱਖ ਪਰਤਕੇ ਤੱਕਦੀ ਵੀ ਨਹੀਂ, ਪਤਾ ਨਹੀਂ ਏਸ ਨਾਜ਼ਕ ਤੇ ਕੋਮਲ ਸਰੀਰ ਦੇ ਅੰਦਰ ਰੱਬ ਨੇ ਕਿਹਾ ਸਖ਼ਤ ਦਿਲ ਰਖਿਆ ਹੈ ਕਿ ਜੋ ਐਨੇ ਸੁਖਾਂ ਦੇ ਸਾਮਾਨਾਂ ਦੇ ਸਾਮ੍ਹਣੇ ਵੀ ਨਹੀਂ ਪਸੀਜਦਾ, ਇਸ ਬਾਲਕਾ ਦੇ ਮੂੰਹੋਂ ਕਦੀ ਕਦੀ ਠੰਢੇ ਹਾਹੁਕਿਆਂ ਅਤੇ ਡੂੰਘੀਆਂ ਆਹਾਂਦੇ ਨਾਲ ਏਹ ਤੁਕ ਨਿਕਲਦੀ ਹੈ:=

ਤੁਝ ਬਿਨ ਕਵਨ ਹਮਾਰਾ, ਮੇਰੇ ਪ੍ਰੀਤਮ ਪ੍ਰਾਨ ਅਧਾਰਾ।