ਸਮੱਗਰੀ 'ਤੇ ਜਾਓ

ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੦)

ਨਾਮੁ ਅਪਾਰ।ਅਠੈ ਪਹਿਰ ਇਕਤੈ ਲਿਵੈ ਮੰਨੇਨਿ ਹੁਕਮੁ ਅਪਾਰੁ। ਜਨੁ ਨਾਨਕੁ ਮੰਗੈ ਦਾਨੁ ਇਕ ਦੇਹੁ ਦੇਸੁ ਮਨਿ ਪਿਆਰੁ।

[ ਰਾਮ ਕਲੀ ਵਾਰ ਮਹਲਾ ੫

ਸ਼ਬਦ ਦਾ ਭੋਗ ਪਿਆਂ ਅਜੇ ਦੋ ਚਾਰ ਪਲ ਵੀ ਨਹੀਂ ਹੋਏ ਸਨ ਕਿ ਉਸ ਬਾਲਕਾ ਨੂੰ ਪਿੱਠ ਦੇ ਪਾਸੇ ਵੱਲੋਂ ਇਕ ਕੜਾਕੇ ਨਾਲ ਤੜਾਖ ਦੀ ਅਵਾਜ਼ ਆਈ। ਜਾਂ ਓਸ ਨੇ ਸਿਰ ਫੇਰ ਕੇ ਤੱਕਿਆਂ ਤਾਂ ਕੰਧ ਵਿਚ ਇਕ ਖੁਲ੍ਹਾ ਬੂਹਾ ਨਜ਼ਰ ਆਇਆ ਅਤੇ ਇਕ ਛਿਨ ਭਰ ਵਿਚ ਵੱਡੀਆਂ ਵਡਮੁਲੀਆਂ ਹੀਰੇ ਜੜਤ ਪੁਸ਼ਾਕਾਂ ਨਾਲ ਸਜਿਆ ਸਜਾਇਆ ਇਕ ਸੁੰਦਰ ਮਨੁਖ 'ਪਯਾਰੀ ਰਣਜੀਤ, ਪਯਾਰੀ ਰਣਜੀਤ' ਕਹਿੰਦਾ ਅੰਦਰ ਆ ਵੜਿਆ ਅਤੇ ਆਉਂਦਿਆਂ ਸਾਰ ਅੰਦਰੋਂ ਦਰਵਾਜਾ ਬੰਦ ਕਰ ਲਿਆ ।

ਓਹ ਬਲਕਾ ਜਿਸ ਨੂੰ ਅਸੀਂ ਹੁਣ ਰਣਜੀਤ ਕੌਰ ਲਿਖਾਂਗੇ ਉਸ ਮਨੁਖ ਨੂੰ ਦੇਖ ਕੇ ਵੱਡੀ ਅਚਰਜ ਅਤੇ ਵਿਸਮਿਤ ਹੋਈ। ਓਹ ਆਪਣੇ ਦਿਮਾਗ਼ ਦੇ ਅੰਦਰ ਚੰਗੀ ਤਰਾਂ ਖੋਜ ਕਰਦੀ ਹੈ ਅਤੇ ਬਤੇਰਾ ਯਾਦ ਕਰਦੀ ਹੈ ਪਰ ਓਸਨੂੰ ਬਿਲਕੁਲ ਯਾਦ ਨਹੀਂ ਆਉਂਦਾ ਕਿ ਏਸ ਮਨਖ ਨੂੰ ਓਸ ਨੇ ਕਦੀ ਦੇਖਿਆ ਹੋਵੇ। ਓਧਰ ਓਹ ਮਨਖ ਏਸ ਦੇ ਸੁੰਦਰ ਚੇਹਰੇ ਵਲ ਵੱਡੀ ਚਾਹ ਨਾਲ ਆਪਣੀਆਂ ਬੇਸਬਰੀ ਭਰੀਆਂ ਅੱਖੀਆਂ ਪਾੜ ਕੇ ਤੱਕ ਰਿਹਾ ਹੈ ਅਤੇ ਕਹਿ ਰਿਹਾ ਹੈ 'ਪਯਾਰੀ ਰਣਜੀਤ ਕੀ ਹਾਲ ਹੈ ? ਕੀ ਤੂੰ ਅਜੇ ਤਕ ਕੁਝ ਖਾਧਾ ਨਹੀਂ ?