ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੪੨) ਕੀ ਤੂੰ ਅਜੇ ਆਪਣੇ ਏਹ ਗੰਦੇ ਕੱਪੜੇ ਵੀ ਲਾਹੁਣੇ ਪਸੰਦ ਨਹੀਂ ਕੀਤੇ ? ਉਠ ਪਯਾਰੀ, ਉੱਠ, ਸ਼ਰਮ ਦੁਰ ਕਰ,ਏਹ ਘਰ ਤੇਰਾ, ਏਹ ਕੱਪੜੇ ਲੀੜੇ ਤੇਰੇ, ਏਸ ਸਾਰੇ ਸਮਿਅਨ ਦੀ ਤੂੰ ਮਾਲਕ ਅਤੇ ਮੈਂ ਤੇਰਾ ਇੱਕ ਨਿਮਾਣਾ ਗੁਲਾਮ ਹਾਂ। ਰਣਜੀਤ ਕੌਰ ਓਸਦੀ ਬਕਵਾਸ ਸੁਣਕੇ ਹੈਰਾਨ ਹੋ ਰਹੀ ਹੈ ਅਤੇ ਅੰਦਰੇ ਅੰਦਰ ਸੋਚ ਰਹੀ ਹੈ ਕਿ ਏਹ ਹੈ ਕੌਣ ? ਮੈਨੂੰ ਏਸ ਨੇ ਕਦੋਂ ਦੇਖ ਅਤੇ ਏਥੇ ਕਿਸ ਤਰਾਂ ਲਿਆਂਦਾ? ਹੁਣ ਮੈਂ ਏਹਦ{ ਗੱਲ ਦਾ ਕੀ ਉਤ ਦੇਵਾਂ ਅਤੇ ਏਸ ਕੈਦ ਵਿੱਚੋਂ ਕਿਸਤਰਾਂ ਛੁੱਟਾਂ ?? | ਓਧਰ ਓਸ ਮਨੁੱਖ ਦਾ ਮਨ ਕਈ ਗਜ ਉਤਾਹਾਂ ਉਛਲ ਰਿਹਾ ਹੈ। ਉਸ ਦੇ ਕਲੇਜੇ ਦੀ ਧੜਕਣ ਅਤੇ ਦਿਲ ਦਾ ਹਾਲ ਉਸਦੇ ਹਵਈਆਂ ਉਡ ਰਹੇ ਮੁੰਹ ਉਤੋਂ ਸਾਫ ਨਜ਼ਰ ਆ ਰਿਹਾ ਹੈ । ਰਣਜੀਤ ਕੌਰ ਪਾਸੋਂ ਆਪਣੀਆਂ ਗੱਲ ਦਾ ਕੋਈ ਉਤ ਨਾਂ ਮੁਣ ਕੇ ਓਸ ਨੇ ਫੇਰ ਕਹਾਂ ਯਾਰੀ, ਹਾਂ ਪਯਾਰੀ ਰਣਜੀਤ, ਆਹਾ ! ਕਿਹਾ ਪਯਾਰਾ ਨਾਮ ਹੈ ਰਣਜੀਤਰਣ ਨੂੰ ਜਿੱਤਣ ਵਾਲੀ, ਮੈਦਾਨੇ ਜੰਗ ਵਿਚ ਫਤੇ ਪਾਉਣ ਵਾਲੀ, ਨਹੀਂ ਨਹੀਂ ਸ਼ਾਹਸ਼ਾਦੇ ਅਲੀ ਗੌਹਰ ਦੇ ਦਿਲ ਉੱਤੇ ਫਤੇ ਪਾਉਣ ਵਾਲੀ ਅਤੇ ਉਸ ਨੂੰ ਆਪਣਾ ਗੁਲਾਮ ਬਦਾਮ ਬਨਾਉਣ ਵਾਲੀ ਪਯਾਰੀ ਚਣਜੀਤ, ਉਠ; ਗੁਸਾ ਮਾਫ ਕਰ, ਦੇਖ ਦਿੱਲੀ ਦੇ ਸ਼ਹਿਨਸ਼ਾਹ ਦਾ ਸ਼ਾਹਜ਼ਾਦਾ ਤੇਰੇ ਕਦਮਾਂ ਵਿੱਚ ਹੱਥ ਜੋੜ ਕੇ ਖੜਾ ਹੈ ਅਤੇ ਆਪਣੀਆਂ ਭੁੱਲਾਂ ਦੀ ਮਾਰੀ ਮੰਗ ਰਿਹਾ ਹੈ । ਉੱਠ, ਹੇ ਸੰਤਾ