ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 82 ). ਹੀ ਨਜ਼ਰ ਆਉਂਦੇ ਹਨ। ਜਿੱਥੇ ਉਹ ਜੰਗਲਾਂ ਦੇ ਵਸੇਬੇ ਅਤੇ ਹਰ ਵੇਲੇ ਦੀ ਜਾਨ ਦਾ ਖਤਰਾ, ਮਤੇ ਕਿੱਥੇ ਏਹ ਰਾਜ ਮਲਖ ਅਤੇ ਕਈ ਇਲਾਕਿਆਂ ਦੀਆਂ ਮਾਲਕੀਆਂ, ਕਿਥੇ ਓਹ ਜਰਾਂ ਮੁਨੀਆ ਅਤੇ ਬੂਟਿਆਂ ਦੀਆਂ ਜੜਾਂ ਖਾ ਕੇ ਗੁਜ਼ਾਰੇ ਕਰਨੇ ਅਤੇ ਕਿਥੇ ਅੱਜ ਵੱਡੇ ਸੁਆਦ ਮਈ ਭੋਜਨ ਛਕਣੇ, ਕਿੱਥੇ ਓਹ ਭੈਣਾਂ ਭਰਾਵਾਂ, ਮਾਤਾ ਪਿਤਾ ਅਤੇ ਇਸਤੀ ਪੁਤ ਦੇ ਵਿਛੋੜੇ ਅਤੇ ਕਿੱਥੇ ਏਹ ਮਿਲਪ ਦੇ ਆਨੰਦ, ਕਿੱਥੇ ਓਹ ਸੱਠ ਸੱਠ ਤੇ ਅੱਬੀ ਅੱਸੀ ਰੁਪੈ ਤੋਂ ਇਕ ਇਕ ਸਿੱਖ ਦਾ ਸਰ ਵਿਕਣਾ ਅਤੇ ਕਿੱਥੇ ਏਹ ਦਿਨ ਕ ਸਾਰਾ ਦੇਸ ਸਿੱਖਾਂ ਦੀਆਂ ਬਹਾਦਰੀਆਂ ਦਾ ਲੋਹਾ ਮੰਨ ਰਿਹਾ ਹੈ, ਏਥੋਂ ਤਕ ਕਿ ਲੜਕੇ ਅਤੇ ਮਰ ਕੇ ਵੀ ਨਾਂ ਹਟਣ ਵਾਲੇ ਮਰਹਟੇ ਸਿੱਖਾਂ ਦਾ ਆਉਣਾ ਸੁਣ ਕੇ ਸ਼ਹਿਰ ਛੱਡਕੇ ਨੱਸ ਜਾਂਦੇ ਹਨ। ਮੂਲ ਕੀ ਥੋਡੇ ਵਿਚ ਹੀ ਸੰਤੋਖ ਕਰ ਲੈਣ ਵਾਲੇ ਸਿੱਖ ਲਈ ਏਹ ਦਿਨ ਵਡੇ ਆਨੰਦ ਦੇ ਹਨ । ਲਸ਼ਕਰ ਵਿਚ ਕਿਤੇ ਜੰਗ ਦੀਆਂ ਗੱਲਾਂ, ਕਿਤੇ ਗੰਨਿਆਂ ਦੇ ਖੇਤ ਦੀ ਦ ਦੀਆ ਕਲਾਂ, ਕਿਤੇ ਲੰਗਰ ਦੇ ਆਹਰ ਪਾਹਰ, ਕਿਤੇ ਬਾਣੀ ਦੇ ਪਾਠ ਅਤੇ ਕਿਤੇ ਖੁਸ਼ੀਆਂ ਅਤੇ ਹਸਿਆਂ ਦੇ ਗੱਪਾਂ ਗਪੌੜੇ ਹੋ ਰਹੇ ਹਨ। ਬੇਅੰਤ , ਮਸਾਲ ਬਲ ਰਹੀਆਂ ਹਨ ਕਿਸੇ ਪਾਸੇ ਕਈ ਕੁਸ਼ਤੀਆਂ ਦੇ ਚਾਹਵਾਨ · ਆਪੋ ਵਿਚ ਕੁਸ਼ਤੀਆਂ ਘੁਲ ਰਹੇ ਹਨ, ਕਿਸੇ ਪਾਸੇ ਵੀਹ ਵੀਹ ਚਲੀ ਚਲੀ ਜੁਆਨ ਵੰਡ ਕੇ ਅਜੁ ਕਲ ਦੇ · ਕ੍ਰਿਕਟ ਖੇਡਣ ਵਾਲੇ ਮੁੰਡਿਆਂ ਨੂੰ ਝੂਠਆਂ ਲੜਾਈਆਂ