ਸਮੱਗਰੀ 'ਤੇ ਜਾਓ

ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੦)

ਸਾਡੇ ਅੰਦਰ ਵੀ ਅਜੇਹੀ ਯੋਗਤਾ ਹੁੰਦੀ ਕਿ ਅਸੀਂ ਰਣਜੀਤ ਕੌਰ ਦੀ ਮਾਤਾ ਵਾਂਗ ਆਪਣੀਆਂ ਧੀਆਂ ਨੂੰ ਬਾਲਪਣੇ ਤੋਂ ਅਜੇਹੀ ਸ਼ੁਭ ਅਤੇ ਉੱਚ ਸਿੱਖਿਆ ਦੇ ਕੇ ਰਣਜੀਤ ਕੌਰ ਵਰਗੀ ਬਣਾ ਸਕਦੀਆਂ।"

ਘੜੀ ਦੋ ਘੜੀਆਂ ਤੇ ਪਹਿਰ ਦੋ ਪਹਿਰ ਲੰਘ ਗਏ ਪਰ ਰਣਜੀਤ ਕੌਰ ਨਾਂ ਮੁੜੀ। ਕਈ ਸਿੰਘਣੀਆਂ ਜੱਥੇ ਬਣਾਕੇ ਜੰਗਲ ਵਿਚ ਦੂਰ ਦੂਰ ਤਕ ਉਸਦੀ ਭਾਲ ਕਰ ਆਈਆਂ ਪਰ ਕੋਈ ਥਹੁ ਨਾਂ ਲੱਗ ਹੌਲੀ ਹੌਲੀ ਰਣਜੀਤ ਕੌਰ ਦੇ ਗੁੰਮ ਹੋਜਾਣ ਦੀ ਚਿੰਤਾ ਦਾਇਕ ਖਬਰ ਸਾਰੇ ਲਸ਼ਕਰ ਵਿਚ ਵਿਚ ਫੈਲ ਗਈ,ਹੁਣ ਮੁਖੀ ਸਰਦਾਰਾਂ ਨੇ ਜੰਗਲ ਵਿਚ ਭਾਲ ਕਰਨੀ ਅਰੰਭੀ। ਕਈ ਚਿਰ ਟੱਕਰਾਂ ਮਾਰਨ ਦੇ ਮਗਰੋਂ ਇਕ ਆਜੜੀ ਪਾਸੋਂ ਐਨੀ ਸੂਹ ਲੱਗੀ ਕਿ ਰਾਤੀ ਸੰਧਿਆ ਵੇਲੇ ਚਾਰ ਸਿਪਾਹੀ ਇਕ ਝੋਲੀ ਲੈ ਕੇ ਪੂਰਬ ਦੇ ਪਾਸੇ ਵੱਲ ਵਾਹੋ ਦਾਹੀ ਭੱਜੇ ਜਾ ਰਹੇ ਸਨ ਅਤੇ ਉਸ ਝੋਲੀ ਵਿੱਚੋਂ ਕਿਸੇ ਦੇ ਸਹਿਕਣ ਦੀ ਆਵਾਜ਼ ਆ ਰਹੀ ਸੀ।

ਆਜੜੀ ਦੀ ਏਸ ਗੱਲ ਤੋਂ ਰਤਾ ਕੁ ਸ਼ੱਕ ਪਿਆ ਕਿ ਸ਼ੈਦ ਉਸ ਡੋਲੇ ਦੇ ਅੰਦਰ ਰਣਜੀਤ ਕੌਰ ਹੀ ਹੋਵੇ, ਪਚ ਢੇਰ ਸੋਚਣ ਲੱਗੇ ਕਿ ਉਹ ਸਿਪਾਹੀ ਕਿਸਨੇ ਭੇਜੇ ਅਤੇ ਰਣਜੀਤ ਕੌਰ ਨੂੰ ਫੜ ਕੇ ਲੈ ਜਾਣਦਾ ਓਹਨਾਂ ਨੂੰ ਹੌਸਲਾ ਕਿਸ ਤਰਾਂ ਪਿਆ? ਬਤੇਰੇ ਸੌਚਾਂ ਦੇ ਘੋੜੇ ਦੜਾਏ ਪਰ ਪਤੁ ਕੱਖ ਨਾ ਲੱਗੇ। ਰਣਜੀਤ ਕੌਰ ਦਾ ਸਾਰੇ ਪੰਥ ਵਿਚ ਦੇਵੀਆਂ ਵਤ ਸਨਮਾਨ ਹੋਣ ਦੇ