ਸਮੱਗਰੀ 'ਤੇ ਜਾਓ

ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੧)

ਕਾਰਨ ਉਸ ਦੇ ਇਸ ਪ੍ਰਕਾਰ ਗੁੰਮ ਹੋਜਾਣ ਦਾ ਸਾਰਿਆਂ ਦੇ ਦਿਲਾਂ ਵਿਚ ਕੁਦਰਤੀ ਰੰਜ ਸੀ। ਪਰ ਜਦ ਕੋਈ ਥਹੁ ਹੀ ਨਾਂ ਲੱਗੇ ਤਾਂ ਕੀਤਾ ਕੀ ਜਾਵੇ? ਏਸ ਗਲ ਦਾ ਸਾਰਿਆਂ ਨੂੰ ਇਤਬਰ ਸੀ ਕਿ ਰਣਜੀਤ ਕੌਰ ਕਦੇ ਧਰਮ ਨਹੀਂ ਹਾਰ ਸਕਦੀ, ਏਸ ਲਈ ਉਸਨੂੰ ਸਤਿਗੁਰੂ ਦੇ ਭਰੋਸੇ ਤੇ ਛੱਡ ਕੇ ਸਾਰਾ ਲਸ਼ਕਰ ਅਗਾਹਾਂ ਨੂੰ ਤੁਰ ਪਿਆ।

ਰਣਜੀਤ ਕੌਰ ਦੇ ਗੁੰਮ ਹੋ ਜਾਣ ਦੀ ਖਬਰ ਉਸਦੇ ਸਹੁਰਿਆਂ ਦੇ ਘਰ ਵੀ ਪਹੁੰਚ ਗਈ। ਰਣਜੀਤ ਕੌਰ ਦਾ ਬਣਨ ਵਾਲਾ ਪਤੀ ਦਿਲਜੀਤ ਸਿੰਘ ਆਪਣੀ ਪਤਨੀ ਦੇ ਇਸ ਪ੍ਰਕਾਰ ਗੁੰਮ ਹੋ ਜਾਣ ਕਰਕੇ ਵੱਡਾ ਚਿੰਤਾਤੁਰ ਹੋਯ', ਓਸਦੀ ਉਮਰ ਐਸ ਵੇਲੇ ੧੮ ਵਰਹੇ ਦੀ ਸੀ। ਓਸਦੇ ਅੰਦਰ ਪਤਨੀ ਪੇ੍ਮ ਅਤੇ ਧਾਰਮਕ ਜੋਸ਼ ਨੇ ਅਜੇਹਾ ਉਬਾਲਾ ਖਾਧਾ ਕਿ ਉਹ ਆਪਣੇ ਮਾਤਾ ਪਿਤਾ ਨੂੰ ਦੱਸਣ ਤੋਂ ਬਿਨਾਂ ਹੀ ਰਾਤੋ ਰਾਤ ਕੇਵਲ ਆਪਣੇ ਨਾਲ ਲੈ ਕੇ ਰਣਜੀਤ ਕੌਰ ਦਾ ਪਤਾ ਕੱਢਣ ਲਈ ਨਿਕਲ ਤੁਰਿਆ।