ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 18 ) ਸਾਰੇ ਦਰਬਾਰੀ ਨੀਯਤ ਵੇਲੇ ਤੋਂ ਪਹਿਲਾਂ ਹੀ ਦਰਬਾਰ ਵਿਚ ਆ ਬੈਠੇ ਹਨ,ਸ਼ਹਿਰ ਦੇ ਹੋਰ ਵੀ ਕਈ ਪਤਵੰਤਿਆਂ ਨੂੰ ਏਹ ਮੁਕੱਦਮਾਂ ਸੁਣਨ ਦੀ ਆਗ। ਮਿਲ ਗਈ ਹੈ । ਅਮੀਰ, ਵਜ਼ੀਰ ਅਤੇ ਕਾਜ਼ ਅfਕ ਸਾਰੇ ਆਪੋ ਆਪਣੀ ਥਾਂ ਬੈਠ ਗਏ । ਕੁਝ ਉਡੀਕ ਦੇ ਮਗਰੋਂ ਸ਼ਹਿਨਸ਼ਾਹ ਬੀ ਆਂ ਕੇ ਤਖਤ ਉਤੇ ਸਜ ਗਿਆ ਅਤੇ -ਹੁਕਮ ਪਾ ਕੇ ਸਿਪਾਹੀਆਂ ਨੇ ਸ਼ਾਹਜ਼ਾਦੇ ਅਤੇ ਰਣਜੀਤ ਕੌਰ ਨੂੰ ਦਰਬਾਰ ਵਿਚ ਲਿਆਂ ਹਾਜ਼ਰ ਕੀਤਾ । | ਸ਼ਾਹਜ਼ਾਦੇ ਨੇ ਦਰਬਾਰ ਵਿਚ ਪਹੁੰਚਦਿਆਂ ਹੀ ਤਿੰਨ ਵਾਰੀ ਨਿਉਂ ਕੇ ਪਾਤਸ਼ਾਹ ਨੂੰ ਕੋਰਨਸ਼ ਕੀਤੀ, ਪਰ ਰਣਜੀਤ ਕੌਰ ਨੇ ਕੇਵਲ ਨੰ ਜੇਹੀ ਅਵਾਜ ਨਾਲ ਫਤਹ ਹੀ ਗਜਾਦੇਣੀ ਕਾਫੀ ਸਮਝੀ । ਸਾਰੇ ਲੋਕ ਉਸਦਾ ਏਹ ਹੌਸਲਾ ਦੇਖਕੇ ਹਰਾਨ ਰਹਿ ਗਏ ਅਤੇ ਕਈਆਂ ਨੇ ਏਸ ਨੂੰ ਪਾਤਸ਼ਾਹ ਦੀ ਬੇਅਦਬੀ ਸਮਝਕੇ ਗੁਸਾ ਬੀ ਕੀਤਾ, ਪਰ ਪਾਤਸ਼ਾਹ ਜੇ ਸਿੰਘ ਦੇ ਪਹਿਲੇ ਮਿਲਪ ਤੋਂ ਜਾਣ ਚੁਕਾ ਸੀ ਕ ਖ ਲੋ ਕ ਕਿਸੇ ਅੱਗੇ ਨਿਉਂਦੇ ਨਹੀਂ ਰਣਜੀਤ ਕੌਰ ਦੇ ਮੂੰਹੋ ਫਤਹ ਸੁਣ ਕੇ ਨਰਾਜ * ਹੋਯਾ ! ਰਣਜੀਤ ਕੌਰ ਦੇ ਸੁੰਦਰ ਚੇਹਰੇ ਉੱਤੇ ਏਸ ੧੫ ਦਿਨ ਦੀ ਕੈਦ ਦੇ ਕਾਰਨ ਕੁਝ ਪਿਲੱਤਣ ਫਿਰ ਗਈ ਸੀ,ਪਰ ਫੇਰ ਵੀ ਉਸ ਉਤੇ ਹੌਸਲੇ ਦੇ ਚਿੰਨ੍ਹ ਅਤੇ ਸਿਖਾਂ ਦੇ ਕੁਦਰਤੀ ਤੇਜ ਦਾ ਲਿਸ਼ਕਾਰਾ ਦੇਖਣ ਵਾਲੇ ਲੋਕਾਂ ਨੂੰ ਹਰਾਨ ਕਰ ਰਿਹਾ ਸੀ । ਲੋਕ ਸਮਝ ਰਹੇ ਸਨ ਕਿ ਪਲੋ ਪਲੀ ਵਿਚ ਏਹ ਜੁਆਨ ਸੁੰਦਰ ਸੱਖਣੀ ਮੁਸਲਮਾਨੀ