(੫੫)
ਬਣਾਕੇ ਸ਼ਾਹਜ਼ਾਦੇ ਨਾਲ ਏਸਦਾ ਨਿਕਾਹ ਕੀਤਾਜਾਵੇਗਾ।
ਪਾਤਸ਼ਾਹ ਨੇ ਦੋਹਾਂ ਨੂੰ ਆਪਣੇ ਸਾਮ੍ਹਣੇ ਖੜਾ ਹੋਣ ਦਾ ਹੁਕਮ ਦਿੱਤਾ ਅਤੇ ਪਹਿਲਾਂ ਰਣਜੀਤ ਕੌਰ ਵਲ ਮੂੰਹ ਕਰਕੇ ਕਿਹਾ "ਲੜਕੀ!ਪਹਲਾਂ ਤੂੰ ਆਪਣਾ ਹਾਲ ਬਿਆਨ ਕਰ। ਤੂੰ ਕੌਣ ਹੈਂ ? ਕਿੱਥੋਂ ਦੀ ਰਹਿਣ ਵਾਲੀ ਹੈ ? ਸ਼ਾਹਜ਼ਾਦੇ ਦੇ ਹੱਥ ਕਿਸ ਤਰਾਂ ਆਈ ਅਤੇ ਹੁਣ ਤੂੰ ਕੀ ਚਾਹੁੰਦੀ ਹੈਂ? ਦੇਖ! ਨਿਧੜਕ ਹੋ ਕੇ ਸਭ ਕੁਝ ਸੱਚ ਸੱਚ ਦੱਸ ਦੇਹ, ਮੈਂ ਪ੍ਰਤੱਗਯਾ ਕਰਦਾ ਹਾਂ ਕਿ ਏਸ ਨਯਾਉਂ ਦੇ ਤਖਤ ਤੇ ਬੈਠਕੇ ਤੇਰੇ ਨਾਲ ਨਯਾਉਂ ਹੀ ਕਰਾਂਗਾ।"
ਪਾਤਸ਼ਾਹ ਦੀਆਂ ਗੱਲਾਂ ਨਾਲ ਰਣਜੀਤ ਕੌਰ ਦੇ ਮਨ ਵਿਚ ਕੁਝ ਧੀਰਜ ਆਈ, ਉਸ ਦਾ ਹੌਸਲਾ ਦੂਣਾ ਹੋ ਗਿਆ ਅਤੇ ਉਸ ਨੇ ਕਿਹਾ 'ਪਾਤਸ਼ਾਹ ਸਲਾਮਤ! ਮੈਂ ਇੱਕ ਗਰੀਬ ਸਿੱਖ ਦੀ ਧੀ ਹਾਂ, ਮੇਰਾ ਨਾਮ ਰਣਜੀਤ ਕੌਰ ਹੈ,ਮੇਰਾ ਪਿਤਾ ਚਲਾਣਾ ਕਰ ਚੁੱਕਾ ਹੈ, ਮੈਂ ਆਪਣੀ ਮਾਤਾ ਦੇ ਨਾਲ ਸਿੱਖਾਂ ਦੇ ਇਕ ਜੱਥੇ ਵਿਚ ਰਹਿੰਦੀ ਸਾਂ, ਹੋਰ ਨਾਂ ਜੱਥਿਆਂਦੇ ਨਾਲ ਹੀ ਸਾਡਾ ਜੱਥਾਵੀ ਏਥੇ ਆਯਾ ਸੀ। ਪਾਤਸ਼ਾਹੀ ਮਹਿਲ ਵਿਚ ਪਾਤਸ਼ਾਹੀ ਬੇਗਮਾਂ ਨੂੰ ਮਿਲਨ ਲਈ ਜੇਹੜੀਆਂ ਪੰਜ ਸਿੰਘਣੀਆਂ ਗਈਆਂ ਸਨ ਓਹਨਾਂ ਵਿਚ ਇਕ ਮੈਂ ਵੀ ਸਾਂ। ਜਦੋਂ ਸਾਡਾ ਲਸ਼ਕਰ ਏਥੋਂ ਤੁਰ ਗਿਆ ਤਾਂ ਤੀਜੇ ਦਿਨ ਇਕ ਥਾਂ ਡੇਰਾ ਹੋਇਆ, ਮੈਂ ਆਪਣੀ ਇਕ ਸਹੇਲੀ ਨਾਲ ਲਸ਼ਕਰ ਤੋਂ ਕੁਝ ਦੂਰ ਜੰਗਲ ਵੱਲ ਗਈ ਸਾਂ,ਮੇਰੀ ਸਹੇਲੀ ਪਿਛੇ ਰਹਿ ਗਈ । ਏਨੇ ਨੂੰ ਚਾਰ ਸਿਪਾਹੀਆਂ ਨੇ ਪਿੱਛੋਂ ਆ ਕੇ ਇੱਕ