(੫੬)
ਦਮ ਮਾਰੀਆਂ ਮੁਲਕਾਂ ਕੱਸ ਲਈਆਂ ਅਤੇ ਇਕ ਡੋਲੀ ਵਿਚਪਾਕੇ ਲੈ ਭੱਜੇ,ਅਤੇ ਮਹਿਲ ਦੇ ਤਹਿਖਾਨੇ ਵਿਚਕੈਦ ਕਰ ਦਿੱਤਾ। ਆਪ ਦੇ ਏਹ ਸ਼ਾਹਜ਼ਾਦਾ ਸਾਹਿਬ ਮੇਰੇ ਉਤੇ ਜ਼ੁਲਮ ਕਰਨ ਵਾਸਤੇ ਓਥੇ ਆ ਗਏ, ਮੈਂ ਆਪਣੀ ਜਾਨ ਅਤੇ ਧਰਮ ਦੀ ਰੱਖ੍ਯਾ ਲਈ ਆਪਣੀ ਕਟਾਰ ਨਾਲ ਏਹਨਾਂ ਦਾ ਟਾਕਰਾ ਕੀਤਾ,ਮੇਰੇ ਹੱਥੋਂ ਏਹ ਫੱਟੜ ਹੋ ਗਏ। ਏਹ ਮੇਰਾ ਦੋਸ਼ ਨਹੀਂ ਸਗੋਂ ਸ਼ਾਹਜ਼ਾਦੇ ਨੇ ਮੈਂ ਗਰੀਬਣੀ ਨਾਲ ਧੱਕਾ ਕੀਤਾ ਹੈ,ਪਾਤਸ਼ਹ ਨਿਆਉਂ ਕਰੇ।'
ਰਣਜੀਤ ਕੌਰ ਦਾ ਬਿਆਨ ਹੋ ਚੁਕਣ ਦੇ ਮਗਰੋਂ ਪਾਤਸ਼ਾਹ ਨੇ ਸ਼ਾਹਜ਼ਾਦੇ ਵੱਲ ਤੱਕਿਆ ਤੇ ਕਿਹਾ "ਬੇਟਾ! ਏਹ ਲੜਕੀ ਤੇਰੇ ਉਤੇ ਵਡੇ ਜ਼ੁਲਮ ਦੇ ਦੋਸ਼ ਲਾਉਂਦੀ ਹੈ, ਤੂੰ ਬੀ ਜੋ ਕਹਿਣਾ ਹੈ ਕਹੁ" ਸ਼ਾਹਜ਼ਾਦਾ ਅਲੀ ਗੌਹਰ ਸ਼ਰਮ ਦਾ ਮਾਰਿਆ ਸਿਰ ਨੀਵਾਂ ਪਾਕੇ ਚੁਪ ਕਰਕੇ ਖਲੋ ਰਿਹਾ, ਪਰ ਓਹ ਦੀ ਵੱਲੋਂ ਕਾਜ਼ੀ ਸਾਹਿਬ ਝੱਟ ਆਪਣੀ ਥਾਂ ਤੋਂ ਉਠ ਖਲੋਤੇ ਅਤੇ ਕਹਿਣ ਲਗ "ਖ਼ੁਦਾ ਪਾਤਸ਼ਾਹ ਦੀ ਉਮਰ ਦਰਾਜ਼ (ਲੰਮੀ) ਕਰੇ! ਸ਼ਾਹਜ਼ਾਦਾ ਸਾਹਿਬ ਨੇ ਜੋ ਕੁਝ ਕੀਤਾ ਓਹ ਕੋਈ ਗੁਨਾਹ ਨਹੀਂ ਕੀਤਾ। ਇਕ ਕੰਗਾਲ ਕਾਫ਼ਰ ਲੜਕੀ ਦੇ ਬਦਲੇ ਸ਼ਹਿਨਸ਼ਾਹ ਦੇ ਸਪੁਤ੍ਰ ਦੀ ਇਸ ਪ੍ਕਾਰ 'ਹੱਤਕ ਨਹੀਂ ਹੋਣੀ ਚਾਹੀਦੀ, ਸਗੋਂ ਏਹ ਕਾਫਰ ਲੜਕੀ ਸ਼ਾਹਜ਼ਾਦੇ ਨੂੰ ਫੱਟੜ ਕਰਨ ਦੀ ਅਪ੍ਰਾਧਣ ਹੋਣ ਦੇ ਕਾਰਨ ਸਜ਼ਾ ਦੇ ਯੋਗ ਹੈ।" ਕਾਜ਼ੀ ਦੇ ਏਸ ਕਥਨ ਦੇ ਨਾਲ ਹੀ ਹੋਰ ਵੀ ਕਈ ਅਵਾਜ਼ਾਂ ਆਈਆਂ 'ਬੇਸ਼ਕ,ਬੇਸ਼ਕ'।
ਕਾਜ਼ੀ ਦੀ ਗੱਲ ਸੁਣ ਕੇ ਪਾਤਸ਼ਾਹ ਹੈਰਾਨ ਰਹਿ