(੫੮)
ਕੁਕੜ ਵਾਂਗਧੌਣ ਅਕੜਾ ਕੇ ਕਿਹਾ:-"ਹਾਂ ਹਾਂ ਖ਼ੁਦਾਵੰਦ! ਏਹ ਲੜਕੀ ਜੋ ਕੁਝ ਪੁਛਣਾ ਚਾਹੇ ਪੁਛ ਸਕਦੀ ਹੈ।" ਪਾਤਸ਼ਾਹ ਨੇ ਰਣਜੀਤ ਕੌਰ ਨੂੰ: ਆਗ੍ਯਾ ਦੇ ਦਿਤੀ ਅਤੇ ਉਸ ਨੇ ਕਾਜ਼ੀ ਨੂੰ ਆਗ੍ਯਾ "ਕਾਜ਼ੀ ਜੀ! ਤੁਸੀਂ ਰਤਾ ਕ੍ਰਿਪਾ ਕਰਕੇ ਏਹ ਦੱਸੋ ਕਿ ਤੁਹਾਡਾ ਰੱਬ ਨਿਰੇ ਮੁਸਲਮਾਨਾਂ ਦਾ ਹੀ ਰੱਬ ਹੈ ਜਾਂ ਸਾਰੇ ਜਹਾਨ ਦਾ?'
ਕਾਜ਼ੀ-ਰੱਬ ਇੱਕ ਹੈ, ਅਤੇ ਓਹ ਵਾਹਿਦ ਲਾਸ਼ਰੀਕ ਹੈ( ਅਰਥਾਤ ਉਹ ਇੱਕ ਹੈ ਅਤੇ ਉਸਦਾ ਸ਼ਰੀਕ ਕੋਈ ਨਹੀਂ) ਓਹ ਰੱਬਉਲ ਆਲਮੀਨ ( ਸਾਰੇ ਜਹਾਨ ਦਾ ਰੱਬ) ਹੈ, ਪਰ ਸੱਚਾ ਦੀਨ ਓਸਦਾ ਇਸਲਾਮ ਹੈ।
ਰਣਜੀਤ ਕੌਰ-ਕਿੱਡੇ ਹਨੇਰ ਦੀ ਗੱਲ ਹੈ ਕਿ ਜੇਕਰ ਰੱਬ ਦਾ ਦੀਨ 'ਇਸਲਾਮ'ਹੀ ਹੈ ਤਾਂ ਓਸ ਨੇ ਸਾਰੇ ਜਹਾਨਵਿਚ ਮੁਸਲਮਾਨਹੀ ਕਿਉਂ ਪੈਦਾਨਹੀਂ ਕਰਦਿਤੇ?
ਕਾਜ਼ੀ-ਰੱਬ ਦਾ ਦੀਨ 'ਇਸਲਾਮ' ਹੀ ਹੈ, ਬਾਕੀ ਦੀਨ ਸ਼ੈਤਾਨ ਦੇ ਹਨ।
ਰਣਜੀਤ ਕੌਰ-ਫੇਰ ਤੁਸੀਂ ਰੱਬ ਨੂੰ ਸਾਰੇ ਜਹਾਨ ਦਾ ਰੱਬ ਕਿਉਂ ਆਖਦੇ ਹੋ? ਕੇਵਲ ਮੁਸਲਮਾਨਾਂ ਦਾ ਰੱਬ ਹੀ ਕਹੋ।
ਕਾਜ਼ੀ-ਨਹੀਂ, ਓਹ ਸਾਰੇ ਜਹਾਨ ਦਾ ਰੱਬ ਹੈ, ਪਰ ਮੋਮਨ ਉਸ ਨੂੰ ਪ੍ਯਾਰੇ ਹਨ, ਅਤੇ ਕਾਫ਼ਰਾਂ ਨੂੰ ਉਸ ਦੀ ਦਰਗਾਹੋਂ ਸਜ਼ਾ ਮਿਲੇਗੀ ਅਤੇ ਉਹ ਦੋਜ਼ਖ ਦੀ ਅੱਗ ਵਿਚ ਪੈਣਗੇ ਜਦ ਕਿ ਸਾਰੇ ਮੋਮਨ ਬਹਿਸ਼ਤ ਦੇ ਅੰਦਰ ਬੜੇ ਸੁਖ ਅਤੇ ਐਸ਼ ਲੁਟਣਗੇ।
ਰਣਜੀਤ ਕੌਰ-ਕਾਜ਼ੀ ਜੀ! ਸੋਚ ਕੇ ਗੱਲ ਕਰੋ,