(੫੯)
ਜੇ ਸਾਰੇ ਜਹਾਨ ਦੇ ਲੋਕਾਂ ਦਾ ਰੱਬ ਇੱਕੋ ਹੈ ਤਾਂ ਓਹ ਮੁਸਲਮਾਨਾਂ ਨੂੰ ਏਹ ਆਗ੍ਯਾ ਕਿਸ ਤਰਾਂ ਦੇ ਸਕਦਾ ਹੈ ਕਿ ਓਹ ਉਸ ਦੇ ਹੀ ਪੈਦਾ ਕੀਤੇ ਹੋਏ ਹੋਰਨਾਂ ਲੋਕਾਂ ਉੱਤੇ ਧੱਕੇ ਅਤੇ ਜ਼ੁਲਮ ਪਏ ਕਰਨ? ਤੁਸੀਂ ਕਹਿੰਦੇ ਹੋ ਕਿ ਰੱਬ ਨੂੰ ਮੋਮਨ ਪ੍ਯਾਰੇ ਹਨ, ਜੇਕਰ ਏਹ ਠੀਕ ਹੋਵੇ ਤਾਂ ਰੱਬ ਆਪਣੇ ਸੂਰਜ, ਚੰਦ੍ਰਮਾਂ,ਹਵਾ ਅਤੇ ਪਾਣੀ ਵਰਗੀਆਂ ਨਿਆਮਤਾਂ ਮੁਸਲਮਾਨਾਂ ਤੋਂ ਬਿਨਾਂ ਹੋਰਨਾਂ ਨੂੰ ਕਦੇ ਨਾਂ ਦੇਵੇ। ਫੇਰ ਤੁਸੀਂ ਕਿਹਾ ਹੈ ਕਿ ਸਾਰੇ ਮੁਸਲਮਾਨ ਬਹਿਸ਼ਤਾਂ ਵਿਚ ਪੈਣਗੇ, ਪਰ ਏਹ ਗਲ ਤੁਹਾਡੀ ਬਿਲਕੁਲ ਝੂਠੀ ਹੈ,ਜੇਕਰ ਮੁਸਲਮਾਨ ਬਣ ਜਾਣ ਨਾਲ ਹੀ ਲੋਕ ਬਹਿਸ਼ਤ ਦੇ ਅਧਿਕਾਰੀ ਹੋ ਜਾਂਦੇ ਤਾਂ ਤੁਹਾਡੇ ਹਜ਼ਰਤ ਵੀ ਤੁਹਾਨੂੰ ਨਮਾਜ਼ਾਂ, ਰੋਜ਼ੇ, ਹੱਜ ਅਤੇ ਜ਼ਕਾਤ ਦੇ ਬੰਧਨ ਕਿਉ ਪਾ ਜਾਂਦੇ ? ਕਾਜ਼ੀ ਜੀ! ਅਦਲ ਦੀ ਕੁਰਸੀ ਤੇ ਬੈਠਕੇ ਹਠ ਧਰਮੀ ਅਤੇ ਝੂਠੇ ਤਅੱਸਬ ਦੇ ਓਹਲੇ ਲੋਕਾਂ ਉੱਤੇ ਜ਼ੁਲਮ ਕਰਨਾ ਛਡ ਦਿਓ, ਅਮਲਾਂ ਬਿਨਾਂ ਸੰਸਾਰ ਦਾ ਕੋਈ ਆਦਮੀ ਵਾਹਿਗੁਰੂ ਦਾ ਪ੍ਯਾਰਾ ਨਹੀਂ ਬਣ ਸਕਦਾ। ਸਾਡੇ ਸਤਿਗੁਰੂ ਜੋ ਸਾਰੇ ਸੰਸਾਰ ਦੇ ਤਾਰਨ ਲਈ ਆਏ ਸਨ ਅਤੇ ਜਿਨ੍ਹਾਂ ਦੇ ਉਪਦੇਸ਼ ਹਿੰਦੂਆਂ ਤੇ ਮੁਸਲਮਾਨਾਂ ਸਭ ਲਈ ਇੱਕੋ ਜੇਹੇ ਸਾਂਝੇ ਹੁੰਦੇ ਹਨ ਤੁਹਾਡੇ ਵਰਗੇ ਪੱਕੇ ਮੁਹੰਮਦੀਆਂ ਲਈ ਫ਼ਰਮਾ ਗਏ ਹਨ ਕਿ:-
"ਮੁਸਲਮਾਨ ਕਹਾਵਨ ਮੁਸ਼ਕਲ
ਹੋਇ ਤਾ ਮੁਸਲਮਾਨ ਕਹਾਵੈ"।।
ਅਤੇ ਮੁਸਲਮਾਨ ਬਣਨ ਲਈ ਓਹ:-