ਸਮੱਗਰੀ 'ਤੇ ਜਾਓ

ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੧)

ਕਰੈ ਪੂਜਾ ਕੱਦ ਸਿਰੁ ਨਿਵਇ ॥ ੨ ॥ ਕੋਈ ਪੜੈ ਬੇਦ ਕੋਈ ਕਤੇਬ। ਕੋਈ ਓਢੈ ਨੀਲ ਕੋਈ ਸੁਪੇਦ॥੩॥ ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ। ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ ॥੪॥ ਕਹੁ ਨਾਨਕ ਜਿਨਿ ਹੁਕਮੁ ਪਛਾਤਾ। ਪ੍ਰਭ ਸਾਹਬ ਕਾ ਤਨਿ ਭੇਦ ਜਾਤ ॥ ੫ ॥ ॥ ੯ ॥

ਰਣਜੀਤ ਕੌਰ ਦੇ ਤਿੱਖੀ ਅਤੇ ਜੋਸ਼ ਭਰੀ ਕੜਕਵੀਂ ਅਵਾਜ਼ ਨਾਲ ਦਿੱਤੇ ਹੋਏ ਏਸ ਨਿਕੇ ਜੇਹੇ ਅਸਰ ਭਰੇ ਵਖ੍ਯਾਨ ਨੂੰ ਸਾਰੇ ਲੋਕਾਂ ਨੇ ਵੱਡੇ ਹੈਰਾਨੀ ਭਰੇ ਮਨਾਂ ਨਾਲ ਸੁਣਿਆਂ। ਕਾਜ਼ੀ ਕੁਝ ਹੋਰ ਬੋਲਣ ਵਾਸਤੇ ਉਠਣ ਹੀ ਲੱਗਾ ਸੀ ਪਰ ਪਾਤਸ਼ਾਹ ਨੇ ਓਸ ਨੂੰ ਸੈਨਤ ਨਾਲ ਬਿਠਾ ਦਿਤਾ,ਅਤੇ ਆਪ ਰਣਜੀਤ ਕੌਰ ਨੂੰ ਕਿਹਾ:-

'ਲੜਕੀ! ਤੇਰੇ ਖਿਆਲ ਵਡੇ ਚੰਗੇਹਨ, ਤੇਰੀਆਂ ਗੱਲਾਂ ਤੋਂ ਮਲੂਮ ਹੁੰਦਾ ਹੈ ਕਿ ਤੂੰ ਕੁਝ ਇਲਮਵਾਨ ਵੀ ਹੈਂ, ਹੁਣ ਮੈਂ ਤੇਰੇ ਪਾਸੋਂ ਕੇਵਲ ਇੱਕ ਗੱਲ ਪੁਛਦਾ ਹਾਂ, ਤੂੰ ਏਹ ਦੱਸ ਕਿ ਤੂੰ ਮੁਸਲਮਾਨੀ ਬਣ ਕੇ ਸ਼ਾਹਜ਼ਾਦੇ ਨਾਲ ਨਿਕਾਹ ਕਰਾਉਣਾ ਚਾਹੁੰਦੀ ਹੈਂ ਕਿ ਨਹੀਂ? ਮੇਰੀ ਬੜੀ ਖ਼ਾਹਸ਼ ਹੈ ਕਿ ਤੂੰ ਏਹ ਗੱਲ ਮੰਨ ਲਵੇਂ,ਪਰ ਜੇਕਰ ਤੇਰੀ ਮਰਜੀ ਨਾਂ ਹੋਵੇ ਤਾਂ ਮੈਂ ਤੇਰੇ ਉੱਤੇ ਜਬਰੀ ਨਹੀਂ ਕਰਾਂਗਾ। ਮੈਨੂੰ ਉਮੈਦ ਹੈ ਕਿ ਤੂੰ ਜੰਗਲਾਂ ਬਨਾਂ ਵਿਚ ਕੰਗਲੀ ਦੀ ਦਸ਼ਾ ਵਿਚ ਭੁੱਖੀ ਤਿਹਾਈ ਟੱਕਰਾਂ ਮਾਰਨ ਨਾਲੋਂ ਪਾਤਸ਼ਾਹੀ ਮਹਿਲਾਂ ਵਿੱਚ ਬੇਗ਼ਮ ਬਣ ਕੇ ਸੁਖ ਨਾਲ ਰਹਿਣਾ ਚੰਗਾ ਸਮਝੇਂਗੀ।'

ਪਾਤਸ਼ਾਹ ਦੇ ਮਿੱਠਤ ਭਰੇ ਬਚਨਾਂ ਤੋਂ ਸਾਰੇ