ਸਮੱਗਰੀ 'ਤੇ ਜਾਓ

ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੬)

ਓਹਦੇ ਉੱਤੇ ਹੱਲਾ ਕੀਤਾ ਓਸਨੇ ਝੱਟ ਕੰਬਲ ਓਸ ਦੇ ਉੱਤੇ ਪਾ ਦਿੱਤਾ ਅਤੇ ਕੰਬਲ ਦੇ ਵਿਚ ਸ਼ੇਰ ਨੂੰ ਵਲ੍ਹੇਟ ਕੇ ਡੰਡੇ ਨਾਲ ਕੁਟ ਕੁਟ ਕੇ ਓਸਦੀ ਜਾਨ ਕਢ ਦਿਤੀ,ਅਤੇ ਓਸ ਦਾ ਮੁਰਦਾ ਸਰੀਰ ਪਾਤਸ਼ਾਹ ਦੇ ਅੱਗੇ ਲਿਆ ਸੁਟਿਆ। ਪਾਤਸ਼ਾਹ ਅਤੇ ਸਾਰੇ ਅਮੀਰਾਂ ਵਜੀਰਾਂ ਨੂੰ ਹਰਿਆਨ ਹੋ ਕੇ ਸਿੰਘਾਂ ਦੀ ਬਹਾਦਰੀ ਦੀ ਉਪਮਾਂ ਕਰਦਿਆਂ ਦੇਖਕੇ ਕਾਜ਼ੀ ਦੀ ਸੱਤੀਂ ਕਪੜੀਂ ਅੱਗ ਲਗ ਗਈ ਅਤੇ ਓਸਨੇਕਿਹਾ- 'ਕੀ ਹੋ ਗਿਆ,ਜੇ ਏਸ ਨੇ ਇੱਕ ਜਾਨਵਰ ਨੂੰ ਮਾਰ ਦਿਤਾ ਹੈ, ਸੁਆਦ ਤਦ ਹ ਜੇਕਰ ਇਕ ਇਕ ਸਿੱਖ ਕੱਲਾ ਕੱਲਾ ਇਕ ਇਕ ਪਠਾਣ ਨਾਲ ਲੜੇ'। ਏਸ ਗੱਲ ਨੂੰ ਸਿੱਖਾਂ ਨੇ ਵੀ ਮੰਨ ਲਿਆ। ਪਾਤਸ਼ਾਹ ਨੇ ਕਰਾਰ ਕੀਤਾ ਕਿ ਅਸੀ ਕਿਸੇ ਲਈ ਧਿਰ ਦੀ ਰਈ ਨਹੀਂ ਕਰਾਂਗੇ। ਹਜ਼ਾਰਾਂ ਲੋਕ ਤਮਾਸ਼ਾ ਦੇਖਣ ਵਾਲੇ ਸਨ। ਓਧਰੋਂ ਤਕੜੇ ਅਤੇ ਮੁਨਾਰਿਆਂ ਜਿੱਡੇ ਉੱਚੇ ਉੱਚੇ ਕੱਦਾਂ ਵਾਲੇ ਸੱਤ ਪਠਾਣ ਨਿਕਲੇ ਅਤੇ ਏਧਰੋਂ ਸੱਤ ਸਿੱਖ 'ਸਤ ਸ੍ਰੀ ਅਕਾਲ' ਗ਼ਜ਼ਾ ਕੇ ਮਦਾਨ ਵਿਚ ਆ ਗਏ। ਤਲਵਾਰਾਂ ਢਾਲਾਂ ਨਾਲ ਜੁਧ ਹੋਣ ਲੱਗਾ। ਸਾਰੇ ਪਠਾਣਾਂ ਦੇ ਸਰੀਰਾਂ ਉਤੇ ਲੋਹੇ ਦੀਆਂ ਸੰਜੋਆਂ ਸਨ ਅਤੇ ਸਿੱਖਾਂ ਦੇ ਸਰੀਰਾਂ ਉਤੇ ਖੱਦਰ ਦੇ ਕਪੜੇ ਵੀ ਸਬੂਤ ਨਹੀਂ ਸਨ, ਪਰ ਫੇਰ ਵੀ ਓਹਨਾਂ ਨੇ ਸੱਤਾਂ ਹੀ ਪਠਾਣਾਂ ਨੂੰ ਥਾਵੇਂ ਰੱਖਿਆ। ਹੋਰ ਵੀ ਕਈ ਪਠਾਨ ਗੁਸੇ ਵਿਚ ਆ ਕੇ ਉਠੇ ਪਰ ਕੱਲੇ ਕੱਲੇ ਦੀ ਲੜਾਈ ਵਿਚ ਕੋਈ ਪਠਾਨ ਕਿਸੇ ਸਿੱਖ ਨੂੰ ਜਿੱਤ ਨਾਂ ਸਕਿਆ। ਅੰਤ ਨਿਯਮ ਨੂੰ ਛਿੱਕੇ ਤੇ ਰੱਖ ਕੇ ਥਕੇ ਹੋਏ