ਸਮੱਗਰੀ 'ਤੇ ਜਾਓ

ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੨)

ਕਰਦਾ ?
ਦੋ ਸੌ ਸਿਆਹ ਪੋਸ਼ ਕਿਲੇ ਦੇ ਬਾਹਰ ਮੈਦਾਨ
ਵਿੱਚ ਘੇਰਾ ਬੰਨ੍ਹਕੇ ਖਲੋ ਗਏ, ਵਿਚਕਾਰ ਇੱਕ ਗਲੀਚਾ
ਵਿਛਾ ਕੇ ਓਹਦੇ ਉੱਤੇ ਇੱਕ ਸੁੰਦ੍ਰ ਜੜਾਊ ਕੁਰਸੀ ਰੱਖੀ
ਗਈ ਜਿਸਦੇ ਉਤੇ ਬੁੱਢਾ ਸੁਲੇਮਾਨ ਘੋੜੇ ਤੋਂ ਉਤਰ ਕੇ
ਬੈਠ ਗਿਆ,ਰਾਤਦਾ ਹਨੇਰਾ ਚਹੁੰ ਪਾਸੀਂ ਪਸਰ ਦਾ ਜਾਣ
ਕਰਕੇ ਕਈ ਸਿਪਾਹੀਆਂ ਨੇ ਮਸ਼ਾਲਾਂ ਜਗਾ ਕੇ ਫੜ
ਲਈਆਂ, ਅਤੇ ਕੁਝ ਪਲ ਮਗਰੋਂ ਚਾਰ ਸਆਹ ਪੋਸ਼ਾਂ ਨੇ
ਇਕ ਹਥਕੜੀਆਂ ਬੇੜੀਆਂ ਨਾਲ ਜਕੜੇ ਕੋਦੀ ਨੂੰ
ਲਿਆ ਕੇ 'ਸੁਲੇਮਾਨ' ਦੇ ਸਾਮ੍ਹਣੇ ਖੜਾ ਕਰ ਦਿਤਾ, ਏਹ
ਕੈਦੀ ਬਿਲਕੁਲ ਨੌ ਜੁਆਨ ਕੇਵਲ ੧੮-੨੦ ਵਰਹੇ
ਦੀ ਉਮਰ ਦਾ ਜਾਪਦਾ ਸੀ, ਦਾੜੀ ਮੁੱਛ ਦਾ ਅਜੇ
ਮਸਾਂ ਉਤ ਰਾਓ ਹੀ ਸੀ, ਸਰੀਰ ਭਰਵਾਂ, ਅੰਗ ਸੁਡੋਲ ਅਤੇ
ਏਸ ਬੇਵਸੀ ਦੀ ਟੁੱਟੀ ਖੁੱਸੀ ਹਾਲਤ ਵਿਚ ਵੀ ਸੁੰਦ੍ਰਤਾ
ਓਸਦੇ ਚੇਹਰੇ ਤੋਂ ਕੁਰਬਾਨ ਹੋ ਰਹੀ ਸੀ, ਸਿਰ ਉਤੇ
ਖੱਦਰ ਦਾ ਇਕ ਸਾਫਾ ਜੇਹਾ ਬੱਧਾ ਹੋਯਾ ਸੀ ਜਿਸਦੇ
ਅੰਦਰੋਂ ਥਾਂ ਥਾਂ ਤੋਂ ਨਿਕਲੇ ਹੋਏ ਵਾਲਾਂ ਤੋਂ ਸ਼ਕ ਪੈਦਾ
ਸੀ ਕਿ ਏਹ ਜੁਆਨ ਸਿੱਖ ਹੈ। ਕੈਦੀ ਨੇ ਆਂਉਦਿਆਂ
ਸਾਰ ਆਪਣੀਆਂ ਰੋਹ ਭਰੀ ਨਿਰਾਸਤਾ ਵਾਲੀਆਂ
ਮੋਈਆਂ ਮੋਟੀਆਂ ਅੱਖੀਆਂ ਸੁਲੇਮਾਨ ਦੇ ਚੇਹਰੇ
ਉਤੇ ਗੱਡ ਦਿਤੀਆਂ ਅਤੇ ਬੁਢੇ ਸੁਲੇਮਾਨ ਨੇ ਧੀਰਜ
ਨਾਲ ਪਰ ਰੋਅਬ ਭਰੀ ਅਵਾਜ਼ ਵਿਚ ਕਿਹਾ:-
"ਹਾਂ ਹਾਂ ਐ ਬਹਾਦਰ! ਤੂੰ ਆਪਣਾ ਨਾਮ
ਦਿਲਜੀਤ ਸਿੰਘ ਦੱਸਆਂ ਸੀ, ਨਾਮ ਤਾਂ ਸੋਹਣਾ ਹੈ,