(੭੬)
ਚੀਕ ਉਠੇ 'ਅਲਾਮਾਨ, ਅਲਾਮਨ, ਅਲਹਫ਼ੀਜ਼, ਯਾ ਖੁਦਾ ਮਦਦ, ਯਾ ਇਲਾਹੀ ਮਦਦ'। 'ਜਿੰਨੇ ਦੋਜ਼ਖ' ਦਾ ਨਾਮ ਸੁਣਦਿਆਂ ਹੀ ਸਾਰਿਆਂ ਦੇ ਮੂੰਹਾਂ ਤੇ ਹਵਾਈਆਂ ਫਿਰਨ ਲਗ ਪਈਆਂ। ਪਰ ਬੁਢਾ ਸੁਲੇਮਾਨ ਓਸੇ ਤਰਾਂ ਰੋਅਬ ਦਾਬ ਨਾਲ ਕੁਰਸੀ ਤੇ ਬੈਠਾ ਹੋਇਆ ਸੀ ਅਤੇ ਓਸ ਦੀਆਂ ਅੱਖੀਆਂ ਵਿਚੋਂ ਕ੍ਰੋਧ ਦੇ ਚੰਗਿਆੜੇ ਨਿਕਲ ਰਹੇ ਸਨ। ਓਧਰ ਅਚੱਲ ਪਹਾੜ ਵਾਂਗੂੰ ਸਥਿਰ ਹਿਰਦੇ ਵਾਲੇ ਦਿਲਜੀਤ ਸਿੰਘ ਦੇ ਦਿਲ ਉਤੇ 'ਜਿੰਨੇ ਦੋਜ਼ਖ' ਦੇ ਨਾਮ ਜਾਂ ਸਿਆਹ ਪੋਸ਼ਾਂ ਦੇ ਡਰਾਉਣੇ ਵਾਕਾਂ ਦਾ ਰਤਾ ਵੀ ਅਸਰ ਨਾਂ ਹੋਇਆ ਅਤੇ ਓਸਨੇ ਕੜਕ ਕੇ ਉਤ੍ਰ ਦਿਤਾ:-
ਬੁੱਢੇ ਬਾਦਸ਼ਾਹ! ਹੋਵੋ ਨਾਂ ਤੰਗ ਇਤਨੇ,
ਜੋ ਕੁਝ ਦਿਲੇ ਆਵੇ ਸੋ ਕਰਵਾ ਦੇਖੋ।
ਮੇਰੀ ਜ਼ਬਾਂ 'ਚੋਂ ਸਦਾ ਇਨਕਾਰ ਨਿਕਲੂ,
ਭਾਵੇਂ ਕੁੱਤਿਆਂ ਪਾਸੋਂ ਪੜਵਾ ਦੇਖੋ।
ਮੇਰੇ ਹੱਥ ਤੇ ਪੈਰ ਸਭ ਖੋਲ ਦੇਵੋ,
ਬੱਬਰ ਸ਼ੇਰ ਦੇ ਨਾਲ ਲੜਵਾ ਦੇਖੋ।
'ਜਿੰਨੇ ਦੋਜ਼ਖ’ ਕੀ ਚੀਜ਼ ਹੈ ਇਕ ਭਾਵੇਂ,
ਲੱਖਾਂ ਜਿੰਨਾ ਦੇ ਨਾਲ ਲੜਵਾ ਦੇਖੋ।
ਦਿਲਜੀਤ ਸਿੰਘ ਦੇ ਉੱਤ੍ਰ ਨੇ ਸਿਆਹ ਪੋਸ਼ਾਂ ਦੀ ਫ਼ੌਜ ਨੂੰ ਇਕ ਵਾਰੀ ਫੇਰ ਕੰਬਾ ਦਿਤਾ, ਬੁੱਢੇ 'ਸੁਲੇਮਾਨ' ਦੇ ਮੂੰਹ ਵਿਚੋਂ ਕ੍ਰੋਧ ਨਾਲ ਝੱਗ ਨਿਕਲਨ ਲਗ ਪਈ। ਓਹ ਭੁੜਕ ਕੇ ਕੁਰਸੀ ਤੋਂ ਉਤਰ ਖਲੋਤਾ ਅਤੇ ਆਪਣੇ ਸੱਜੇ ਹੱਥ ਨੂੰ ਕੁੜਤੇ ਦੇ ਅੰਦਰ ਕਰਕੇ ਦੰਦੀਆਂ ਕ੍ਰੀਚਦਾ