ਸਮੱਗਰੀ 'ਤੇ ਜਾਓ

ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੭)

ਦਿਲਜੀਤ ਸਿੰਘ ਦੇ ਪਾਸ ਜਾ ਪਹੁੰਚਣ ਪਰ ਬਹਾਦਰ
ਦਿਲਜੀਤ ਸਿੰਘ ਅਜੇ ਵੀ ਗੰਭੀਰ ਹਾਥੀ ਵਾਂਗ ਅਡੋਲ
ਖੜਾ ਸੀ। 'ਸਲੇਮਾਨ' ਨੇ ਪਹਿਲੇ ਤਾਂ ਚਹਿਆ ਕਿ
ਆਪਣੀ ਤੇਜ਼ ਖੰਜਰ ਦੇ ਨਾਲ ਇਕ ਦਮ ਏਸ ਬੇਵਸ
ਬਹਾਦਰ ਦਾ ਕੰਮ ਪੂਰਾ ਕਰ ਦੇਵੇ, ਪਚੋਂ ਫੇਰ ਝੱਟੇ ਹੀ
ਮੂੰਹ ਵਿੱਚ ਉਂਗਲ ਪਾਕੇ ਕੁਝ ਸੋਚਣ ਲੱਗ ਪਿਆ ਅਤੇ
ਫੇਰ ਅਪਣੇ ਪਿਛਲੇ ਪਾਸੇ ਵੱਲ ਤੱਕਕੇ ਅਪਣੇ ਓਸ
ਨੌਕਰ ਨੂੰ ਜੋ ਹਰ ਵੇਲੇ ਓਸਦੇ ਮਗਰ ਹੀ ਰਹਿੰਦਾ ਸੀ
ਕਹਿਣ ਲੱਗਾ "ਰਹਿਮਤ ਅਲੀ! ਫ਼ੌਰਨ ਚਾਰ ਸਿਪਾਹੀ
ਲੈ ਜਾਹ ਅਤੇ ਕਿਲੇ ਦੇ ਅੰਦਰੋਂ ਬੱਬਰ ਸ਼ੇਰ ਦਾ ਪਿੰਜਰਾ
ਕਢਵਾ ਲਿਆ, ਮੈਂ ਅੱਜ ਏਸ ਜ਼ਬਾਨ ਦਰਾਜ਼ ਕਾਫ਼ਰ
ਨੂੰ ਓਸ ਕਈ ਦਿਨਾਂ ਦੇ ਭੁੱਖੇ ਸ਼ੇਰ ਦਾ ਭੋਜਨ ਬਣਾਵਾਂਗਾ
"(ਦਿਲਜੀਤ ਸਿੰਘ ਵਲ ਤੱਕ ਕੇ) ਆਹਾ! ਜਿਸ
ਵੇਲੇ ਮੇਰਾ ਸ਼ੇਰ ਤੇਰੇ ਸੁੰਦਰ ਸਰੀਰ ਦੇ ਟੋਟੇ ਕਰਕ
ਉਸਨੂੰ ਸੁਆਦ ਨਾਲ ਖਾਵੇਗਾ ਤਾਂ ਤੇਰੀਆਂ ਗੱਲਾਂ ਨਾਲ
ਸੜੇ ਹੋਏ ਮੇਰੇ ਦਿਲ ਵਿੱਚ ਖੂਬ ਠੰਢ ਪਵੇਗੀ।"

ਦਲਜੀਤ ਸਿੰਘ ਨੇ ਸੁਲੇਮਾਨ ਦੀ ਗੱਲ ਦਾ
ਕੋਈ ਉੱਤ੍ਰ ਨਾਂ ਦਿਤਾ, ਅਤੇ ਰਹਿਮਤ ਅਲੀ ਆਪਣੇ
ਮਾਲਕ ਦਾ ਹੁਕਮ ਮੰਨਕੇ ਚਾਰ ਸਿਪਾਹੀ ਨਾਲ ਲੈ ਕੇ
ਕਿਲੇ ਦੇ ਅੰਦਰ ਚਲਿਆ ਗਿਆ, ਓਸਦੇ ਮੁੜ ਕੇ
ਆਉਦਿਆਂ ਤੱਕ ਸੁਲੇਮਾਨ ਐਧਰ ਔਧਰ ਟਹਿਲਦਾ
ਰਿਹਾ,ਓਸਦਾ ਦਿਲ ਓਸ ਵੇਲੇ ਵੱਡਾ ਬੇਚੈਨ ਮਲੂਮ
ਹੁੰਦਾ ਸੀ। ਜਿਸ ਵੇਲ ਰਹਿਮਤ ਅਲੀ ਦੇ ਸਿਪਾਹੀਆਂ
ਨੇ ਸ਼ੇਰ ਦੇ ਪਿੰਜਰੇ ਨੂੰ ਪਿੜ ਦੇ ਵਿਚਕਾਰ ਲਿਆ ਕੇ