(੮੩)
ਕਾਂਡ ੮
ਸੂਰਜ ਭਗਵਾਨ ਆਪਣੇ ਸਫ਼ਰ ਦਾ ਅੱਧਾ
ਹਿੱਸਾ ਖਤਮ ਕਰ ਚੁਕਾ ਅਤੇ ਹੁਣ ਉਸਦਾ ਰਥ ਦੁਨੀਆਂ
ਦੇ ਲੋਕਾਂ ਦੇ ਐਨ ਸਿਰਾਂ ਉੱਤੇ ਹੈ, ਉਸਦੀਆਂ ਤੇਜ
ਕਿਰਨਾਂ ਸਿੱਧੀਆ ਧਰਤੀ ਦੇ ਅੰਦਰ ਗੱਡੀਆਂ ਜਾਕੇ
ਧਰਤੀ ਵਿੱਚ ਵਿਚ ਗਰਮੀ ਦੀ ਸਟੀਮ ਭਰ ਰਹੀਆਂ ਹਨ।
ਪਰ ਕੌਣ ਕਹਿ ਸਕਦਾ ਹੈ ਕਿ ਸੂਰਜ ਦਾ ਏਹ ਜ਼ੋਰ
ਸਦਾ ਕਾਇਮ ਰਹੇਗਾ? ਨਹੀਂ,ਨਹੀਂ ਸਗੋਂ ਕੁਝ
ਘੜੀਆਂ ਪਲਾਂ ਤਕ ਹੀ ਏਹੋ ਤਿੱਖੀਆਂ ਸਿੱਧੀਆਂ
ਕਿਰਨਾਂ ਵਿੰਗੀਆਂ ਹੋ ਜਾਣਗੀਆਂ, ਅਤੇ ਓਹਨਾਂ ਦੇ
ਅੰਦਰ ਏਹ ਜ਼ੋਰ ਨਹੀਂ ਰਹੇਗਾ, ਫੇਰ ਥੋੜੇ ਚਿਰ ਮਗਰੋਂ
ਬਲਵਾਨ ਸੂਰਜ ਦੇ ਤੇਜ ਮਈ ਲਲ ਚੇਹਰੇ ਉੱਤੇ
ਪਿਲੱਤਣ ਫਿਰ ਜਾਵੇਂਗੀ, ਧੁਪ ਦਾ ਰੰਗ ਵੀ ਪੀਲਾ ਹੋ
ਜਾਵੇਗਾ ਅਤੇ ਲੱਖਾਂ ਕ੍ਰੋੜਾਂ ਹਿੰਦੂਆਂ ਦਾ ਪੂਜਨੀਕ
ਬਲਵਾਨ ਦੇਵਤਾ ਸਮੇਂ ਦੇ ਚੱਕਰ ਵਿਚ ਬੱਧਾ ਹੋਇਆ
ਆਪਣੇ ਤੇਜ ਪ੍ਰਤਾਪਨੂੰ ਗੁਆ ਕੇ ਵਡੇ ਹਸਰਤ ਭਰੇ ਮਨ
ਨਾਲ ਸੰਸਾਰ ਵਲ ਦੇਖਦਾ ਹੋਇਆ ਅਕਾਸ਼ ਦੇ ਅੰਦਰ
ਹੀ ਸਿਰ ਲੁਕਾ ਕੇ ਛਪਨ ਹੋ ਜਾਵੇਗਾ ਅਤੇ ਆਪਣਾ
ਤਖਤ ਰਾਤ ਦੇ ਪਾਤਸ਼ਾਹ ਚੰਦ੍ਰਮਾਂ ਲਈ ਖਲੀ ਛੱਡ
ਜਾਵੇਗਾ। ਸੂਰਜ ਤੇ ਚੰਦ੍ਰਮਾਂ ਦਾ ਸਮੇਂ ਦੇ ਚੱਕਰ ਵਿਚ
ਨਿਤ ਪ੍ਰਤਾਪਵੰਦੇ ਅਤੇ ਪ੍ਰਤਾਪ ਹੀਣੇ ਹੋਣਾਂ ਦੁਨੀਆਂ ਦੇ