ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੯੨) ਜਾਵੇਗੀ । ਰਣਜੀਤਕੌਰ ਨੂੰ ਏਸ ਕੋਠੜੀ ਵਿਚ ਕੈਦ ਹੋਇਆਂ ਅੱਜ ਚੌਥੀ ਰਾਤ ਹੈ, ਪਹਿਲੀਆਂ ਤਿੰਨਾਂ ਰਾਤਾਂ ਵਿਚ ਉਸਨੇ ਏਥੇ ਅਜਬ ਅਜਬ ਤਮਾਸ਼ੇ ਦੇਖੇ ਹਨ, ਕਦੀ ਉਸਦੀ ਕੋਠੜੀ ਦੇ ਦੀਵੇ ਆਪੇ ਬਝ ਜਾਂਦੇ ਅਤੇ ਫੇਰ ਆਪੇ ਜਗ ਪੈਂਦੇ, ਕਦੀ ਦੀਵੇ ਦੇ ਨਿੰਮੇ ਚਾਨਣ ਵਿਚ ਕੋਈ ਫਨੀਅਰ ਸੱਪ ਫੱਰਰ ਫੱਰਰ ਕਰਦਾ ਓਹਦੇ !ਸੋਂ ਲੰਘਕੇ ਸਾਣੀ ਨੁੱਕਰ ਵਿਚ ਜਾਂ ਵੜਦਾ, ਕਦੀ ਉਸਨੂੰ ਗੈਬ ਤੋਂ ਹੀ ਵਜਿਆਂ ਤੇ ਪੌਂਸਿਆਂ ਦੀਆਂ ਵਾਜਾਂ ਆਉਦੀਆਂ ਪਰ ਓਹਨਾ ਦੇ ਵਜੌਣ ਵਾਲਾ ਕੋਈ ਨਜ਼ਰ ਨਾਂ ਆਉਂਦਾ, ਕਦੀ ਸਾਹਮਣੀ ਕੰਧ ਵਿਚੋਂ ਕੋਈ ਡਰਉਂਣੀ ਭਿਆਨਕ ਸ਼ਕਲ ਉਸਦੇ ਸਾਹਮਣੇ ਆ ਖਲੋਂਦੀ, ਜਿਸਦੀਆਂ ਅੱਖੀਆਂ ਤੇ ਮੁੰਹ ਵਿਚੋਂ ਅੱਗ ਦੀਆਂ ਚੰਗਿਆੜੀਆਂ ਨਿਕਲਦੀਆਂ ਹੁੰਦੀ, ਸਿਰ ਦੇ ਵਾਲ ਪੈਰਾਂ ਤੱਕ ਲੰਮੇ, ਪੈਰ ਮਰੇ ਹੋਏ ਅਤੇ ਹੱਥ ਵ ਚ ਤਿਸੁਲ ਹੁੰਦਾ,ਓਹ ਸ਼ਕਲ ਰਣਜੀਤ ਕੌਰ ਨੂੰ ਅੱਖi ਪਾੜੇ ੫੩ ਅਤੇ ਜੀਭ ਕੱਢ ਕੱਢ ਕੇ ਡਰਾਉਦੀ । ਏਸੇ ਤਰਾਂ ਏਹਨ। ਉਨਾਂ ਚ ਤਾਂ ਵਿਚ ਕਈ ਤਮਾਸ਼ੇ ਰਣਜੀਤ ਕੌਰ ਨੇ ਦੇਖੇ ਪਰ ਉਸ ਸ਼ੇਰ ਬੱਚੀ ਦਾ ੩ ਹਿਰਦੇ ਭੈ ਭੀਤ ਨਾਂ ਹੀ ਹੋਇਆ । ਓਹ ਏਨਾਂ ਸਾਰਿਆਂ ਭੁਤ ਤਮਾਸ਼ਿਆਂ ਨੂੰ ਮਦਾਰੀ ਦੀਆਂ ਖੇਡਾਂ ਸਮਝਦੀ ਅਤੇ ਸਤਿਗੁਰ ਤੇ ਓਟ ਰੱਖ ਕੇ ਕਲਗੀਆਂ ਵਾਲੇ fuਤਾ ਦਾ ਨਾਮ ਚਿਤਾਰਦੀ ਹੋਈ ਅਡੋਲ ਰਹਿੰਦੀ । ਚੌਥੀ ਰਾਤ ਜਿਸ ਵੇਲੇ ਅੱਧੀ ਬੀਤ ਗਈ ਅਤੇ ਬਾਣੀ ਵਿਚ ਮਗਨ ਹੋਈ ਹੋਈ