ਸਮੱਗਰੀ 'ਤੇ ਜਾਓ

ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੩)

ਰਣਜੀਤ ਕੌਰ ਨੇ ਇਕ ਕੜਾਕੇ ਦੀ ਅਵਾਜ਼ ਨਾਲ ਤ੍ਰਬਕ ਕੇ ਅੱਖਾਂ ਖੋਲ੍ਹੀਆਂ ਤਾਂ ਉਸਨੂੰ ਆਪਣੇ ਸਾਹਮਣੇ ਵਾਲੀ ਕੰਧ ਵਿਚ ਇਕ ਦਰਵਾਜਾ ਨਜ਼ਰ ਆਇਆ। ਜਦ ਕਈ ਪਲਾਂ ਤਕ ਉਸ ਦਰਵਾਜੇ ਵਿਚੋਂ ਕੋਈ ਅੰਦਰ ਆਉਂਦਾ ਨਾਂ ਦਿਸਿਆ ਤਾਂ ਜਾਨ ਤਲੀ ਤੇ ਰੱਖ ਰਣਜੀਤ ਕੌਰ ਆਪ ਉੱਠ ਕੇ ਉਸ ਬੂਹੇ ਦੇ ਅੰਦਰ ਵੜ ਗਈ। ਅੰਦਰ ਇਕ ਨਿਕਾ ਜਿਹਾ ਹਨੇਰਾ ਕਮਰਾ ਸੀ, ਰਣਜੀਤ ਕੌਰ ਟੋਹ ਟੋਹ ਕੇ ਉਸ ਕਮਰੇ ਵਿਚ ਫਿਰਨ ਲਗੀ ਤਾਂ ਓਸਨੂੰ ਖੱਬੇ ਪਾਸੇਦੀ ਕੰਧ ਵਿਚ ਇਕ ਹੋਰ ਬੂਹਾ ਦਿਸਿਆ, ਉਸਨੂੰ ਖੋਲ ਕੇ ਓਹ ਅਗਲੇ ਕਮਰੇ ਵਿਚ ਚਲੀ ਗਈ। ਏਸੇ ਤਰਾਂ ਟੋਹ ਟੋਹ ਕੇ ਛੀ ਕਮਰੇ ਲੰਘ ਗਈ। ਜਦ ਸੱਤਵੇਂ ਕਮਰੇ ਵਿਚ ਪਹੁੰਚੀ ਤਾਂ ਉਸ ਕਮਰੇ ਦੀਆਂ ਕੰਧਾਂ ਹਨੇਰੇ ਵਿਚ ਤਾਰਿਆਂ ਵਾਂਗ ਚਮਕ ਰਹੀਆਂ ਸਨ, ਓਹਨਾਂ ਦੀ ਚਮਕ ਦੇ ਚਾਨਣ ਵਿਚ ਰਣਜੀਤ ਕੌਰ ਨੂੰ ਹੇਠਾਂ ਵੱਲ ਜਾਂਦੀਆਂ ਨਿੱਕੀਆਂ ੨ ਪੌੜੀਆਂ ਨਜ਼ਰ ਆਈਆਂ, ਓਹ ਨਿਧੜਕ ਓਹਨਾਂ ਪੌੜੀਆਂ ਥਾਣੀਂ ਹੇਠਾਂ ਉਤਰ ਕੇ ਇਕ ਖੁਲ੍ਹੇ ਕਮਰੇ ਵਿਚ ਪਹੁੰਚੀ, ਏਹ ਕਮਰਾ ਬਹੁਤ ਲੰਮਾਂ ਚੌੜਾ ਅਤੇ ਖੁਲ੍ਹਾ ਸੀ। ਏਸ ਵਿਚ ਮੋਹਰਾਂ, ਅਸ਼ਰਫੀਆਂ ਅਤੇ ਚਾਂਦੀ ਸੋਨੇਂ ਦੇ ਛੱਤ ਤਕ ਉੱਚੇ ਢੇਰ ਲੱਗੇ ਹੋਏ ਸਨ ਅਤੇ ਹੀਰਿਆਂ ਮੋਤੀਆਂ ਦੀ ਚਮਕ ਨਾਲ ਸਾਰਾ ਕਮਰਾ ਜਗ ਮਗ ਜਗ ਮਗ ਕਰ ਰਿਹਾ ਸੀ। ਰਣਜੀਤ ਕੌਰ ਨੇ ਜਦ ਚੌਹੀਂ ਪਾਸੀ ਨਜ਼ਰ ਮਾਰੀ ਤਾਂ ਉਸਨੂੰ ਕ੍ਰੋੜਾਂ ਅਤੇ ਅਰਥਾਂ ਰੁਪੱਯਾਂ ਦਾ ਮਾਲ ਨਜ਼ਰ ਆਇਆ। ਰਣਜੀਤ ਕੌਰ ਨੇ