੧੮
ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ
ਬਿਰਧਾਂ ਦੀਆਂ ਕਥਨੀਆਂ ਅਤੇ ਪੁਰਾਤਨ ਲਿਖਤੀ ਸਾਖੀਆਂ ਨੂੰ ਮੇਲ ਕੇ ਵਿਚਾਰਿਆ ਜਾਏ ਤਾਂ ਆਪ ਦੇ ਜੀਵਨ ਦੀ ਚੋਖੀ ਸਾਮੱਗਰੀ ਅੱਖਾਂ ਮੂਹਰੇ ਆ ਜਾਂਦੀ ਹੈ । ਪਿੰਡ ਕਾਲੋਕੇ ਵਿਚ ਵਿਰਕਾਂ ਦੀਆਂ ਚਾਰ ਪੱਤੀਆਂ ਸਨ । ਚੌਧਰੀ ਦਲੀਪ ਸਿੰਘ ਮਾਲੋਕੀ ਪੱਤੀ ਦਾ ਪੱਤੀਦਾਰ ਸੀ । ਜਿ ਉਹ ਪੱਤੀਦਾਰੀ ਅਤੇ ਚੌਧਰਮੇ ਲਈ ਇਲਾਕੇ ਵਿਚ ਪ੍ਰਸਿੱਧ ਸੀ, ਉਥੇ ਉਸ ਤੋਂ ਵੀ ਵਧ, ਗੁਰੂ ਘਰ ਦੇ ਸਿਦਕੀ ਸਿੱਖ ਹੋਣ ਦੇ ਕਾਰਨ ਉਸ ਨੂੰ ਬਹੁਤਾ ਮਾਣ ਪਰਾਪਤ ਸੀ ।
ਕਪੂਰ ਸਿੰਘ ਦਾ ਬਾਲਪਨ
ਕਪੂਰ ਸਿੰਘ ਦੇ ਬਾਲਪਨ ਦੇ ਜਿੰਨੇ ਕੁ ਸਮਾਚਾਰ ਖੋਜ ਕਰਨ ਪਰ ਮਿਲੇ ਹਨ ਉਹ ਇਹ ਹਨ ਕਿ ਸਿਰਜਨਹਾਰ ਇਸ ਬਾਲਕ ਦੀ ਸਾਜਨਾ ਐਸੀ ਵਿਲੱਖਣ ਸਾਜੀ ਸੀ, ਜਿਸ ਨੂੰ ਵੇਖਣ ਵਾਲੇ ਅਚੰਭਤ ਹੋ ਜਾਂਦੇ ਸਨ ।
ਇੰਨੀ ਉਮਰ ਦੇ ਬੱਚਿਆਂ ਵਿਚ ਕਪੂਰ ਸਿੰਘ ਦਾ ਕਦ ਚੋਖਾ ਉੱਚਾ ਸੀ । ਜੱਸਾ ਦੂਹਰਾਂ ਅਤੇ ਸ਼ਕਤੀ ਭਰਪੂਰ ਜੀ, ਚਿਹਰਾ ਭਰਵਾਂ ਤੇ ਜੋਤਮਈ ਸੀ । ਬੁੱਧੀ ਐਨੀ ਤੀਖਨ ਕਿ ਥੋੜੇ ਸਮੇਂ ਵਿਚ ਹੀ ਆਪਣੀ ਧਰਮੀ ਮਾਂ ਤੋਂ ਬਹੁਤ ਸਾਰੀ ਗੁਰਬਾਣੀ ਮੁਖ-ਆਗਰ ਕੰਠ ਕਰ ਲਈ। ਇਸ ਤੋਂ ਛੁੱਟ ਸਮੇਂ ਦੀ ਲੋੜ ਅਨੁਸਾਰ ਸ਼ਸਤ ਵਿਦਿਆ, ਤੇਗ, ਨੇਜੇ ਅਤੇ ਢਾਲ ਦੀ ਵਰਤੋਂ, ਤੀਰ, ਤੁਰੰਗ ਦੀ ਨਿਸ਼ਾਨਾ-ਬਾਜ਼ੀ ਵਿਚ ਪੂਰਨ ਪਰਬੀਨਤਾ ਪਰਾਪਤ ਕਰ ਲਈ ।
ਚੌਧਰੀ ਦਲੀਪ ਸਿੰਘ ਚਪਲ ਘੋੜਿਆਂ ਅਤੇ ਸੁੰਦਰ ਘੋੜੀਆਂ ਦੇ ਪਾਲਣ ਦਾ ਬੜਾ ਸ਼ੁਕੀਨ ਸੀ, ਜਿਸ ਦੇ ਕਾਰਨ ਸੁਤੇ ਹੀ ਕਾਕਾ