ਸਮੱਗਰੀ 'ਤੇ ਜਾਓ

ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ

੧੯

ਕਪੂਰ ਸਿੰਘ ਘੋੜ-ਸਵਾਰੀ ਵਿਚ ਐਨੇ ਉੱਚੇ “ਕਮਾਲ ਪਰ ਪੁਜ ਗਿਆ ਕਿ ਉਸ ਦਾ ਨਾਂ ਨਾਮੀ ਸਵਾਰਾਂ ਵਿਚ ਗਿਣਿਆਂ ਜਾਣ ਲੱਗਾ ।

ਨਵਾਂ ਜਨਮ

ਕਪੂਰ ਸਿੰਘ ਦੇ ਬਾਲ-ਪਨ ਦੀਆਂ ਖੇਡਾਂ ਦੀਆਂ ਰੁਚੀਆਂ ਜੰਗੀ ਕਰਤਬਾਂ ਦੇ ਅਭਿਆਸ ਨੂੰ ਵਧਾਵਣ ਵਲ ਰਹਿੰਦਿਆਂ ਸਨ । ਆਪ ਦੀ ਮਨ ਭਾਂਵਦੀ ਖੇਡ ਇਹ ਸੀ ਕਿ ਪਿੰਡ ਦੇ ਨੌਜਵਾਨ ਬਾਲਕਾਂ ਨੂੰ ਇਕੱਠਾ ਕਰਕੇ ਉਨ੍ਹਾਂ ਨੂੰ ਦੋਹਾਂ ਭਾਗਾਂ ਵਿਚ ਵੰਡ ਦਿੰਦਾ ਇਕ ਦਲ ਦੀ ਅਗਵਾਈ ਆਪ ਕਰਦਾ ਅਤੇ ਦੂਜੇ ਨੂੰ ਵੈਰੀ ਦੀ ਸੈਨਾਂ ਸਮਝ ਕੇ ਉਸ ਪਰ ਹਨੇਰ ਦੇ ਜੋਸ਼ ਨਾਲ ਹੱਲਾ ਬੋਲਦਾ ਜੋ ਅਸਲ ਸੰਗਰਾਮ ਤੋਂ ਕਿਸੇ ਤਰ੍ਹਾਂ ਵੀ ਘੱਟ ਨਾ ਸੀ ਹੁੰਦਾ। ਇਸ ਸਮੇਂ ਉਹ ਵੈਰੀ ਦਲ ਦੇ ਖਿਡਾਰੀਆਂ ਨੂੰ ਘੇਰੇ ਵਿਚ ਲੈਣ ਦਾ ਯਤਨ ਕਰਦਾ ਅਤੇ ਜਦ ਉਹ ਕਾਬੂ ਆ ਜਾਂਦੇ ਤਾਂ ਉਨ੍ਹਾਂ ਤੋਂ ਹਥਿਆਰ ਖੋਹ ਕੇ ਉਨ੍ਹਾਂ ਨੂੰ ਕੈਦੀ ਬਣਾ ਲੈਂਦਾ, ਆਦਿ।

ਦੱਸਿਆ ਜਾਂਦਾ ਹੈ ਕਿ ਇਕ ਦਿਨ ਇਨ੍ਹਾਂ ਜੰਗੀ ਅਭਿਆਸਾਂ ਦੇ ਕਰਦਿਆਂ ਟਾਕਰਾ ਕਰ ਰਹੀ ਫ਼ੌਜ ਦੇ ਇਕ ਨੌਜਵਾਨ ਨੇ ਜੋ ਜੋਸ਼ ਵਿਚ ਮੱਤਾ ਹੋਇਆ ਸੀ ਆਪ ਪਰ ਤੇਗ ਦਾ ਵਾਰ ਕੀਤਾ ਜੋ ਸੰਜੋਗ ਨਾਲ ਉਹ ਉਸ ਨੂੰ ਢਾਲ ਪਰ ਨਾ ਲੈ ਸਕਿਆ ਅਤੇ ਉਹ ਸਿਧੇ ਆਪ ਦੇ ਮੋਢੇ ਪਰ ਲੱਗਾ ਜਿਸ ਨਾਲ ਚੋਖੀ ਡੂੰਘਾਈ ਤਕ ਮੋਢਾ ਕੱਟ ਗਿਆ | ਪਹਿਲੇ ਪਹਿਲ ਤਾਂ ਉਸ ਸਮੇਂ ਦੇ ਫਟ-ਬੰਨ ਦੀ ਵਿਚਾਰ ਸੀ ਕਿ ਕਪੂਰ ਸਿੰਘ ਇਸ ਘਾਓ ਤੋਂ ਨਰੋਆ ਨਾ ਹੋ ਸਕੇਗਾ ਪਰ ਲੰਮਾ ਇਲਾਜ ਕਰਨ ਪਰ ਫੱਟ ਮੋੜਾ ਖਾ ਗਿਆ ਤੇ