ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ

ਆਪ ਨੂੰ ਮੁੜ ਨਵਾਂ ਜਨਮ ਮਿਲਿਆ ।ਬਾਲ-ਪਨ ਦੀਆਂ ਜੰਗੀ ਖੇਡਾਂ ਦੇ ਝੁਕਾਵ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਆਪ ਨਿੱਕੀ ਉਮਰ ਤੋਂ ਹੀ ਮੈਦਾਨ ਜੰਗ ਵਿਚ ਆਪਣੇ ਕਮਾਲ ਦਸਣ ਵਾਲਾ ਹੋਣਹਾਰ ਲਾਲ ਸੀ ।

ਕਪੂਰ ਸਿੰਘ ਦਾ ਅੰਮ੍ਰਿਤ ਪਾਨ ਕਰਨਾ

ਬੰਦਾ ਸਿੰਘ ਬਹਾਦਰ ਦੀ ਲੂੰ ਕੰਡੇ ਕਰ ਦੇਣ ਵਾਲੀ ਅਨੋਖੀ ਸ਼ਹੀਦੀ ਦੇ ਉਪਰੰਤ ਬੰਦਈਆਂ ਤੇ ਖਾਲਸੇ ਵਿਚ ਕੁਝ ਸਿਧਾਂਤੀ ਮਤਭੇਦ ਉਪਜ ਪਿਆ ! ਇਸ ਸਮੇਂ ਬੰਦਈਆਂ ਨੇ ਇਕ ਰਾਤ ਚਪ-ਚਾਪ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਆਪਣੇ ਅਧਿਕਾਰ ਵਿਚ ਲੈ ਲਿਆ । ਦੂਜੇ ਬੰਨੇ ਖਾਲਸੇ ਨੇ ਸ੍ਰੀ ਅਕਾਲ ਤਖ਼ਤ ਦੀ ਸੇਵਾ ਆਪਣੇ ਹੱਥ ਲੈ ਲਈ ।

ਇਸ ਤਰ੍ਹਾਂ ਦੋਹਾਂ ਧਿਰਾਂ ਵਿਚ ਪਿਆਰ ਦੀ ਥਾਂ ਦੁਪਿਆਰ ਨੇ ਮਲ ਲਈ । ਹੁਣ ਸੰਮਤ ੧੭੭੮ ਬਿਕਰਮੀ (੧੭੨੧ ਈਸਵੀ ਦੀ ਵਿਸਾਖੀ ਦਾ ਸਮਾਗਮ ਨੇੜੇ ਆ ਗਿਆ । ਇਸ ਮੌਕੇ ਆਪ ਦੇ ਕੋੜੱਤਣ ਦੇ ਵਧੇਰੇ ਵਧ ਜਾਣ ਦੀ ਸੰਭਾਵਨਾ ਨੂੰ ਅਨੁਭਵ ਕਰ ਪੰਥ ਦੇ ਕੁਝ ਸ਼ੁਭ-ਚਿੰਤਕ ਸੀ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾਂ ਜੀ ਦੀ ਸੇਵਾ ਵਿਚ ਦਿੱਲੀ ਹਾਜ਼ਰ ਹੋਏ | ਅੰਮ੍ਰਿਤਸਰ ਵਿ ਜੋ ਕੁਝ ਹੋ ਰਿਹਾ ਸੀ ਉਹ ਸਵਿਸਥਾਰ ਉਨ੍ਹਾਂ ਮਾਤਾਵਾਂ ਨੂੰ ਕਹਿ ਸੁਣਾਇਆ | ਲੰਮੀ ਸੋਚ ਦੇ ਬਾਅਦ ਇਹ ਵਿਉਂਤ ਸੋਚੀ ਕਿ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਭੇਜਿਆ ਜਾਏ ਅਤੇ ਉਹ ਦੋਹਾਂ ਧਿਰਾਂ ਦਾ ਵਿਚੋਲਾ ਬਣ ਕੇ ਖਾਲਸੇ ਦਾ ਆਪਸ ਵਿਚ ਮੇਲ ਮਿਲਾਪ ਕਰਵਾ ਦੇਵੇ।