ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ
੨੧
ਭਾਈ ਸਾਹਿਬ ਮਾਤਾਵਾਂ ਦੇ ਹੁਕਮ ਅਨੁਸਾਰ ਅੰਮ੍ਰਿਤਸਰ ਪਹੁੰਚ ਗਏ।* ਇਥੇ ਆਪ ਨੇ ਦੋਹਾਂ ਧੜਿਆਂ ਨੂੰ ਸੰਤੁਸ਼ਟ ਕਰਕੇ ਪੰਥ ਨੂੰ ਖ਼ੂਨ-ਖ਼ਰਾਬੇ ਤੋਂ ਬਚਾ ਲਿਆ ਅਤੇ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਮੁੜ ਖਾਲਸੇ ਦੇ ਹੱਥ ਸੌਂਪੀ ।
ਹੁਣ ਖਾਲਸੇ ਵਿਚ ਏਕਤਾ ਆ ਗਈ ਸੀ, ਇਸ ਲਈ ਆਵਣ ਵਾਲੀ ਵਿਸਾਖੀ, ਸਰੱਬਤ ਖਾਲਸੇ ਨੇ ਮਿਲ ਕੇ ਐਸੀ ਰੌਣਕ ਨਾਲ ਮਨਾਈ ਜਿਸ ਦੀ ਨਜ਼ੀਰ ਪਹਿਲਾਂ ਘੱਟ ਮਿਲਦੀ ਸੀ । ਇਸ ਸਮਾਗਮ ਦੀ ਵਿਸ਼ੇਸ਼ ਸਫਲਤਾ ਇਹ ਸੀ ਕਿ ਭਾਈ ਸਾਹਿਬ ਦੇ ਪਰਚਾਰ ਦੇ ਕਾਰਨ ਬੇਅੰਤ ਮਾਈ ਭਾਈ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਜਿਨ੍ਹਾਂ ਵਿਚ ਕਪੂਰ ਸਿੰਘ ਨੇ ਭਾਈ ਮਨੀ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਪਾਨ ਕੀਤਾ । ਇਸ ਬਾਰੇ ਗਿਆਨੀ ਗਿਆਨ ਸਿੰਘ ਇਉਂ ਲਿਖਦਾ ਹੈ:
ਕਬਿੱਤ-ਬ੍ਰਿਕ ਗੋਤ ਜ਼ਿਮੀਂਦਾਰ, ਤਹਾਂ ਕਾ ਬਸਨਵਾਰ, ਥਾ ਦਲੀਪ ਸਿੰਘ ਭਾਰ, ਤੁਰਕਨ ਸੰਤਾਯੋ ਹੈ । ਕਪੂਰ ਸਿੰਘ ਦਾਨ ਸਿੰਘ ਦੋਹਾਂ ਪੁਤਾਂ ਸਮੇਤ ਮਨੀ ਸਿੰਘ ਜੀ ਤੇ ਸੁਧਾ ਛਕ ਮੁਦਾ ਪਾਯੋ ਹੈ।
ਜੀਵਨ ਵਿਚ ਚਾਨਚੱਕ ਪਲਟਾ
ਸ਼ਹੀਦ ਭਾਈ ਤਾਰਾ ਸਿੰਘ ਜੀ, ਪਿੰਡ, ਵਾਂ✝ਨਿਵਾਸੀ ਆਪਣੇ
*ਬੰਦਾ ਸਿੰਘ ਬਹਾਦਰ ਸਫਾ ੨੬੩ ।
✝ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼ ਸਫਾ ੯੮੯।
✝ਇਹ fਪਿੰਡ ਅੰਮ੍ਰਿਤਸਰ ਦੇ ਜ਼ਿਲੇ ਵਿਚ ਹੈ, ਇਸ ਦੇ ਲਾਗੇ ਇਕ ਹੋਰ ਪਿੰਡ ਵਸਦਾ ਹੈ, ਜਿਸ ਦਾ ਨਾਂ ਡੱਲਾ ਹੈ, ਇਸ ਲਈ ਇਹ ਪਿੰਡ ਸਮਿਲਤ ਨਾਂ ਨਾਲ “ਡਲਵ ਕਰਕੇ ਪ੍ਰਸਿੱਧ ਹੈ ।