੨੨
ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ
ਸਮੇਂ ਦਾ ਮਹਾਂ ਪਰ-ਉਪਕਾਰੀ, ਆਦਰਸ਼ਕ ਸਿੱਖ ਮੰਨਿਆਂ ਜਾਂਦਾ ਸੀ । ਜਿੱਥੇ ਉਹ ਨਾਮ ਬਾਣੀ ਦੀ ਰੰਗਣ ਵਿਚ ਸਦਾ ਰੱਤਾ ਰਹਿੰਦਾ ਸੀ, ਉਥੇ ਨਾਲ ਹੀ ਰਣ-ਭੂਮੀਆਂ ਦਾ ਨਿਰਭੈ ਜੋਹਾ ਪਰਸਿੱਧ ਸੀ । ਹੈ , ਉਸ ਨੇ ਆਪਣੇ ਪਿੰਡ ਆਪਣੀ ਛਾਂ ਵਿਚ ਇਕ ਬੁਰਜ ਉਸਾਰਿਆ ਹੋਇਆ ਸੀ, ਜਿਹੜਾ ਉਸ ਕਰੜੇ ਸਮੇਂ ਸਿੰਘਾਂ ਦੇ ਵੇਲੇ ਕੁਵੇਲੇ ਆ ਰਹਿਣ ਦਾ ਪੱਕਾ ਟਿਕਾਣਾ ਸੀ । ਲੰਗਰ ਆਪ ਦਾ ਅਮੁੱਕ ਚਲਦਾ ਸੀ, ਜਿਸ ਤੋਂ ਸਭ ਕੋਈ ਵਰਸਾਂਵਦਾ ਸੀ ।
ਭਾਈ ਤਾਰਾ ਸਿੰਘ ਦੇ ਸਿੱਖੀ ਪਿਆਰ ਨੂੰ ਵੇਖ ਕੇ ਸਾਹਿਬ ਰਾਏ ਨੁਸ਼ਹਿਰੇ ਦਾ ਚੌਧਰੀ ਜਿਹੜਾ ਹਕੂਮਤ ਦਾ ਖ਼ੁਸ਼ਾਮਦੀ ਅਤੇ ਸਿੰਘਾਂ ਦਾ ਵੈਰੀ ਮੰਨਿਆਂ ਜਾਂਦਾ ਸੀ, ਭਾਈ ਜੀ ਦੇ ਬੁਰਜ ਵਿਚ ਸਿੰਘਾਂ ਦਾ ਰਹਿਣਾ ਅਤੇ ਲੰਗਰ ਤੋਂ ਲਾਭ ਪ੍ਰਾਪਤ ਕਰਨਾ ਤੱਕ ਕੇ ਉਹ ਈਰਖਾ ਦੀ ਅੱਗ ਵਿਚ ਸੜਦਾ ਹੁੰਦਾ ਜੀ । ਉਹ ਚਾਹੁੰਦਾ ਸੀ ਕਿ ਤਾਰਾ ਸਿੰਘ ਦੇ ਬੁਰਜ ਨੂੰ ਧਰਤੀ ਨਾਲ ਮਿਲਾ ਦਿੱਤਾ ਜਾਏ, ਜਿਥੇ ਸਿੰਘ ਆ ਕੇ ਟਿਕਦੇ ਹਨ ਅਤੇ ਲੰਗਰ ਬੰਦ ਕਰਵਾ ਦੇਵੇ ਜਿੱਥੋਂ ਉਨ੍ਹਾਂ ਨੂੰ ਖਾਣ ਲਈ ਪਰਸ਼ਾਦੇ ਮਿਲਦੇ ਹਨ ।
ਇਸ ਨੀਚ ਭਾਵਨਾ ਦੇ ਪੂਰੇ ਕਰਨ ਲਈ ਉਹ ਮਿਰਜ਼ਾ ਜਾਫ਼ਰ ਬੇਗ, ਫ਼ੌਜਦਾਰ, ਪੱਟੀ ਦੀ ਹਾਜ਼ਰੀ ਵਿਚ ਪੁੱਜਾ ਤੇ ਭਾਈ ਤਾਰਾ ਸਿੰਘ ਦੇ ਵਿਰੁੱਧ ਇਹ ਦੂਸ਼ਨ ਲਾਇਆ ਕਿ ਉਸ ਨੇ, ਉਸ ਦੀਆਂ ਘੋੜੀਆਂ ਸਿੰਘਾਂ ਦੇ ਹੱਥ ਫੜਾ ਦਿੱਤੀਆਂ ਹਨ । ਇਸ ਤੋਂ ਛੁੱਟ ਇਹ ਵੀ ਕਿਹਾ ਕਿ ਉਹ ਸਿੰਘਾਂ ਨੂੰ ਆਪਣੇ ਬੁਰਜ਼ ਵਿਚ ਪਨਾਹ ਦੇਂਦਾ ਹੈ ਤੇ ਖਾਣ ਲਈ ਲੰਗਰ ਵਰਤਾਂਦਾ ਹੈ ।
ਇਉਂ ਮਿਰਜ਼ਾ ਜ਼ਾਫ਼ਰ ਬੇਗ ਨੂੰ ਭੜਕਾ ਕੇ ਸਣੇ ਤੁਰਕਾਨੀ