੨੪
ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ
ਇਥੋਂ ਭਾਂਜ ਖਾ ਕੇ ਮਿਰਜ਼ਾ ਜਾਫ਼ਰ ਏ ਸਿੱਧਾ ਲਾਹੌਰ ਪੂਜਾ ਅਤੇ ਜ਼ਕਰੀਆ ਖਾਨ ਕੋਲ ਜਾ ਪਿਟਿਆ | ਖਾਨ ਬਹਾਦਰ ਨੇ ਉਸ ਦੀ ਸਹਾਇਤਾ ਲਈ ਮੋਮਨ ਖਾਨ ਦੇ ਤਹਿਤ ਵਿਚ ਫੌਜ ਭੇਜ ਕੇ ਭਾਈ ਤਾਰਾ ਸਿੰਘ ਦੇ ਬੁਰਜ ਪਰ ਧਾਵਾ ਕਰਨ ਦਾ ਹੁਕਮ ਦਿੱਤਾ ਤਾਂ ਜੋ ਉਸ ਨੂੰ ਜੀਉਂਦਾ ਫੜ ਕੇ ਲਾਹੌਰ ਹਾਜ਼ਰ ਕੀਤਾ ਜਾਵੇ ।
ਮੋਮਨ ਖਾਨ ਨੇ ਪਹੁੰਚ ਕੇ ਬੁਰਜ ਨੂੰ ਘੇਰਾ ਪਾ ਲਿਆ। ਇਧਰੋਂ ਖਾਲਸੇ ਨੇ ਵੀ ਉਹ ਅੰਧਾ-ਧੁੰਧ ਗੋਲੀਆਂ ਵਸਾਈਆਂ ਕਿ ਵੈਰੀ ਦੇ ਅਨੇਕ ਜੁਵਾਨ ਸਦਾ ਦੀ ਨੀਂਦੇ ਸਵਾ ਦਿੱਤੇ।
ਛੇਕੜ ਸਿੰਘਾਂ ਪਾਸ ਦਾਰੂ ਸਿੱਕਾ ਮੁਕ ਗਿਆ । ਤਲਵਾਰਾਂ ਧੂਹ ਕੇ ਗੜ੍ਹੀ ਵਿਚੋਂ ਬਾਹਰ ਨਿਕਲ ਆਏ । ਇਸ ਸਮੇਂ ਐਸੀ ਸਿਰੀ ਸਾਹਿਬ ਖੜਕੀ ਕਿ ਇਕ ਕਹਿਰ ਵਰਤ ਗਿਆ । ਇਥੇ ਭਾਈ ਤਾਰਾ ਸਿੰਘ, ਰਣ ਵਿਚ ਅਨੇਕਾਂ ਦੇ ਆਹੂ ਲਾਹੁੰਦਾ ਹੋਇਆ, ਵੈਰੀਆਂ ਦੀਆਂ ਬਰਛਆਂ ਦੇ ਕਈ ਫਟ ਸਰੀਰ ਪਰ ਖਾਕੇ ਸ਼ਹੀਦੀ ਦਾ ਅੰਮ੍ਰਿਤ ਪੀ ਗਿਆ* । ਇਹ ਘਟਨਾ ਵੈਸਾਖ ਸੰਮਤ ੧੭੮੩ ਬਿ: (ਸੰਨ ੧੭੨੬ ਦੀ ਹੈ ।
ਖਾਲਸੇ ਪਰ ਇਸ ਸ਼ਹੀਦੀ ਦਾ ਕੀ ਪ੍ਰਭਾਵ ਪਿਆ
ਸੰਤ ਸਰੂਪ, ਮਹਾਂ ਪਰ-ਉਪਕਾਰ, ਭਾਈ ਤਾਰਾ ਸਿੰਘ ਜੀ ਦੀ ਜਰਵਾਣਿਆਂ ਦੇ ਹੱਥੋਂ ਸ਼ਹੀਦ ਦੀ ਖ਼ਬਰ ਜਿਉਂ ਜਿਉਂ ਖਾਲਸੇ ਵਿਚ ਖਿੱਲਰਦੀ ਗਈ ਤਿਉਂ ਤਿਉਂ ਜੰਗਲ ਦੀ ਅਗਨ
- ਭਾਈ ਤਾਰਾ ਸਿੰਘ ਦਾ ਸ਼ਹੀਦ ਗੰਜ ਖਾਦਮ ਗੜੁ ਪਾਸ਼ ਸਿੰਥ ਅਸਥਾਨ ਹੈ ਜੋ ਅੱਜ ਤਕ ਮੌਜੂਦ ਹੈ।