੨੬
ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ
ਅੰਮ੍ਰਿਤਸਰ ਵਿਚ ਇਕ ਵੱਡਾ ਇਕੱਠ ਕੀਤਾ ।* ਜਿਸ ਵਿਚ ਲੰਮੀ ਵਿਚਾਰ ਦੇ ਉਪਰੰਤ ਇਹ ਗੁਰਮਤਾ ਸੋਧਿਆ ਗਿਆ, ਜਿਸ ਦੀਆਂ ਏਹ ਧਾਰਾਂ ਸਨ:- ਹਕੂਮਤ ਨੂੰ ਨਿਤਾਣਾ ਕਰਨ ਲਈ ਸ਼ਾਹੀ ਖਜ਼ਾਨੇ ਲਈ ਇਲਾਕਿਆਂ ਤੋਂ ਆਵਣ ਵਾਲੀ ਮਾਇਆ ਪਹੁੰਚਣ ਤੋਂ ਪਹਿਲਾਂ ਹੀ ਆਪਣੇ ਅਧਿਕਾਰ ਵਿਚ ਕਰ ਲਈ ਜਾਇਆ ਕਰੇ । ੨. ਸ਼ਾਹੀ ਹਥਿਆਰ-ਘਰਾਂ ਤੋਂ ਹਥਿਆਰ ਅਤੇ ਹਕੂਮਤ ਦੇ ਘੋੜਿਆਂ ਦੇ ਹੱਲਿਆਂ ਤੋਂ ਘੋੜੇ ਪ੍ਰਾਪਤ ਕਰਕੇ ਖਾਲਸੇ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ। ੩. ਲਗਦੇ ਵਾਹ ਹਕੂਮਤ ਦੇ ਸਹਾਇਕਾਂ, ਖੁਸ਼ਾਮਦੀਆਂ ਦੀ ਵੀ ਪੂਰੀ ਪੂਰੀ ਸੁਧਾਈ ਕੀਤੀ ਜਾਏ ॥
ਇਨ੍ਹਾਂ ਵਿਚਾਰਾਂ ਸਮੇਂ ਜੋਸ਼ੀਲੇ ਨੌਜੁਵਾਨ ਕਪੂਰ ਸਿੰਘ ਨੇ ਇਨਾਂ ਵਧ ਚੜ੍ਹ ਕੇ ਭਾਗ ਲਿਆ ਕਿ ਜਥੇਦਾਰ ਦਰਬਾਰਾ ਸਿੰਘ ਨੇ ਆਪ ਨੂੰ ਮੁਖ ਸੇਵਾਦਾਰਾਂ ਵਿਚ ਪਰਵਾਨ ਕਰ ਲਿਆ !
ਸੰਮਤ ੧੭੮੩-੮੪ ਦੀਆਂ ਮਾਰਾਂ
ਜਬੇਦਾਰ ਦਰਬਾਰਾ ਸਿੰਘ ਜੀ ਦੇ ਉਪਰੋਕਤ ਫ਼ੈਸਲੇ ਅਨੁਸਾਰ, ਕਪੂਰ ਸਿੰਘ ਦੀ ਅਗਵਾਈ ਹੇਠ ਇਕ ਤਕੜਾ ਜੱਥਾ ਮਾਝੇ ਵਿਚ ਫਿਰ ਨਿਕਲਿਆ । ਜੱਥੇ ਵਿਚੋਂ ਕੁਝ ਸਿਆਣੇ ਅਤੇ ਉਤਸ਼ਾਹੀ ਸਿੰਘ, ਵੈਰੀ ਦੀਆਂ ਖ਼ਬਰਾਂ ਪਹੁੰਚਾਣ ਦੀ ਸੇਵਾ ਲਈ ਨੀਯਤ ਕੀਤੇ ਗਏ।
- ਗਿਆਨ ਸਿੰਘ, ਪੰਥ ਪ੍ਰਕਾਸ਼, ਸਫਾ ਪ੨੯ 1