ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ

੨੭

ਅਜੇ ਥੋੜ੍ਹੇ ਦਿਨ ਹੀ ਬੀਤੇ ਸਨ ਕਿ ਚਾਨਚੱਕ ਸੂਹੇ ਖ਼ਬਰ ਲੈ ਆਏ ਕਿ ਚਾਰ ਲੱਖ ਰੁਪਿਆ, ਮੁਲਤਾਨ ਦੇ ਇਲਾਕੇ ਦੇ ਮਾਲੀਏ ਦਾ ਦਿੱਲੀ ਸ਼ਾਹੀ ਖ਼ਜ਼ਾਨੇ ਲਈ ਜਾ ਰਿਹਾ ਹੈ । ਜਿਸ ਦੀ ਰਾਖੀ ਲਈ ਦੋ ਸੌ ਸਵਾਰਾਂ ਦਾ ਹਥਿਆਰ-ਬੰਦ ਦਸਤਾ ਨਾਲ ਹੈ । ਇਹ ਦੋ ਕੁ ਦਿਨਾਂ ਤੀਕ ਲਾਹੌਰ ਦੀ ਹੱਦ ਵਿਚ ਪਹੁੰਚਣਗੇ* ।

ਇਹ ਸੁਣਦੇ ਸਾਰ ਹੀ ਖਾਲਸੇ ਨੇ ਝਟ-ਪਟ ਕੋਈ 800 ਖੰਡੇ ਹੋਏ ਸਿੰਘ ਇਕੱਠੇ ਕਰ ਲਏ ਅਤੇ ਇਹ ਖ਼ਜ਼ਾਨਾਂ ਖੁੱਡੀਆਂ ਪਰਗਨਾ ਲਾਹੌਰ ਦੇ ਮੁਕਾਮ ਪਰ ਪੁੱਜਾ ਤਾਂ ਖਾਲਸਾ ਇਕਾ-ਇਕ ਇਸ ਪਰ ਬਿਜਲੀ ਵਾਂਗ ਕੜਕ ਕੇ ਟੁੱਟ ਪਿਆ ਅਤੇ ਸਾਰਾ ਖ਼ਜ਼ਾਨਾਂ ਆਪਣੇ ਅਧਿਕਾਰ ਵਿਚ ਲੈ ਲਿਆ । ਰਖਵਾਲੀ ਫ਼ੌਜ ਦੇ ਜਵਾਨਾਂ ਵਿਚੋਂ ਲਗਪਗ ਅੱਧਿਆਂ ਤੋਂ ਵਧ ਮਾਰੇ ਯਾ ਫੱਟੜ ਕਰ ਦਿੱਤੇ ਅਤੇ ਬਾਕੀ ਰਹਿੰਦਿਆਂ ਨੇ ਭੱਜ ਕੇ, ਬੜੀ ਕਠਨਤਾ ਨਾਲ ਆਪਣੀਆਂ ਜਾਨਾਂ ਬਚਾ ਲਈਆਂ ਤੇ ਲਾਹੌਰ ਜਾ ਪਹੁੰਚੇ।

ਖ਼ਜ਼ਾਨੇ ਦੇ ਨਾਲ ਮੁਰਦਿਆਂ ਤੇ ਫੱਟੜਾਂ ਦੇ ਘੋੜੇ ਤੇ ਸ਼ਸਤਰ ਵੀ ਲਗਦੇ ਹੱਥ ਖਾਲਸੇ ਨੇ ਸਾਂਭ ਲਏ✝।

ਇਸ ਸਮੇਂ ਖਾਲਸੇ ਨੇ ਇੰਨੀ ਫੁਰਤੀ ਤੋਂ ਕੰਮ ਲਿਆ ਕਿ


  • ਉਸ ਸਮੇਂ ਦਾ ਇਤਿਹਾਸ ਦਸਦਾ ਹੈ ਕਿ ਖਬਰ-ਰਸਾਨੀ ਦੇ ਪੱਖ ਵਿਚ ਖਾਲਸਾ ਉੱਚੇ ਮਾਲ ਪਰ ਪੁੱਜਾ ਹੋਇਆ ਸੀ ।

✝ ਇਸ ਘਟਨਾ ਬਾਰੇ ਇਤਿਹਾਸ ਵਿਚ ਇਉਂ ਲਿਖਿਆ ਹੈ:ਉਸ ਸਮੇਂ ਖਜ਼ਾਨਾ ਸ਼ਾਹੀ । ਮੁਲਤਾਨੇ ਦਿੱਲੀ ਜੈ ਜਾਹੀ । ਸੁਨ ਸਿੰਘਨ ਮਨ ਖੁਸ਼ੀ ਮਨਾਕੇ । ਤੀਸਕ ਕੋਸ ਉਪਰ ਧਾਕੇ । ਨਿਕਟ ਖੰਡਆਂ ਘੋfਰਓ ਜਾਈ । ਥੋੜੀ ਸ ਕੁਝ ਭਈ ਲੜਾਈ । ਤਾਂ ਕੇ ਸੰਗ ਫੌਜ ਰਖਵਾਲੀ । ਬੀ ਸੋ ਦੋੜ ਗਈ ਕਿਤ ਸਾਰੀ । ਗੱਡੇ ਭਰੇ ਦੁਪਯਨ ਕਰੇ । ਚਾਰ ਲਿਖ ਕੇ ਬ ਸੋ ਨੇਰੇ ।