ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ

੨੮

ਲਾਹੌਰ ਤੋਂ ਵੈਰੀ ਦੀ ਸਹਾਇਤਾ ਲਈ ਫ਼ੌਜ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਰਾਵੀ ਦੀਆਂ ਝੱਲਾਂ ਵਿਚ ਜਾ ਵੜਿਆ ਜਿੱਥੇ ਸ਼ਾਹੀ ਕਰਮਚਾਰੀਆਂ ਦਾ ਪਹੁੰਚਣਾ ਅਸੰਭਵ ਸੀ । ਫਿਰਤੂ ਦਸਤਾ ਦੋ ਚਾਰ ਦਿਨ ਇਧਰ ਉਧਰ ਭਾਲ ਕਰਕੇ ਲਾਹੌਰ ਪਰਤ ਗਿਆ । ਇਹ ਗੱਲ ਸਾਵਣ ਸੰਮਤ ੧੭੮੩ ਦੀ ਹੈ ।

ਦੂਜੀ ਮਾਰ

ਉਪਰਲੀ ਘਟਨਾ ਦੇ ਦੋ ਕੁ ਮਹੀਨੇ ਉਪਰੰਤ ਇਕ ਲੱਖ ਰੁਪਈਆ ਕਸੂਰ ਤੋਂ ਲਾਹੌਰ ਭੇਜਿਆ ਜਾ ਰਿਹਾ ਸੀ | ਸੂਬੇ ਵੱਲੋਂ ਰਾਖੀ ਪਹਿਰੇ ਦਾ ਬੜਾ ਤਕੜਾ ਪਰਬੰਧ ਸੀ । ਖਬਰ-ਪੁਚਾਉ ਸੇਵਾਦਾਰਾਂ ਨੇ ਇਸ ਦੀ ਚਵੰਡੇ ਆ ਖਬਰ ਦਿੱਤੀ । ਖਾਲਸਾ ਤੁਰੰਤ ਦੀਵਾਨ ਦਰਬਾਰਾ ਸਿੰਘ ਦੀ ਅਗਵਾਈ ਹੇਠ ਤਿਆਰ ਹੋ ਕੇ, ਕਾਹਨੇ-ਕਾਛੇ ਦੇ ਲਾਗੇ, ਸ਼ਾਹੀ ਖ਼ਜ਼ਾਨੇ ਨੂੰ ਅੱਗੋਂ ਜਾ ਮੱਲਿਆ ਤੇ ਪਹਿਰੂਆਂ ਨੂੰ ਘੇਰਾ ਪਾ ਕੇ ਪਹਿਲਾਂ ਉਹਨਾਂ ਦੇ ਹਥਿਆਰ ਖੋਹ ਲਏ ਅਤੇ ਫਿਰ ਖ਼ਜ਼ਾਨਾਂ ਖੋਹਕੇ ਉਨ੍ਹਾਂ ਦੇ ਹੀ ਪਸ਼ੁਆਂ ਪਰ ਲੱਦਿਆ ਲਦਾਇਆ ਹੱਕ ਖੜਿਆ ਅਤੇ ਆਪਣੇ ਨੀਯਤ ਕੀਤੇ, ਸੁਰਖਯਤ ਸਥਾਨ ਪੁਰ ਪਹੁੰਚ ਗਏ।* ਸ਼ਾਹੀ ਸੈਨਾ ਕਈ ਦਿਨ ਟੱਕਰਾਂ ਮਾਰ ਕੇ ਅਸਫ਼ਲ ਪਿਛਾਂਹ ਪਰਤ ਗਈ । ਇਸ ਧਾਵੇ ਵਿਚ ਵਧੇਰੇ ਸਿੰਘ ਚਵਿੰਡੇ ਦੇ ਸਨ ।


*ਗਿਆਨ ਸਿੰਘ , ਪੰਥ ਪ੍ਰਕਾਸ਼ ਸਫਾ ੫੩੧-੩੨; ਰੋਕਲ ਚੰਦ,ਟਰਾਂਸਫਰ-ਮੇਸ਼ਨ, ਆਫ਼ ਸਿਖਿਜ਼ਮ, ਸਫਾ ੧੯੩; ਏ ਸ਼ਾਰਟ ਹਿਸਟਰੀ ਆਫ ਈ ਸਿਖਜ਼, ਸਫਾ ੧੨੦