ਸਮੱਗਰੀ 'ਤੇ ਜਾਓ

ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੦

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ

ਕਈ ਸੌ ਘੋੜਿਆਂ ਦਾ ਗਲਾ ਅਤੇ ਹਥਿਆਰਾਂ ਦਾ ਜ਼ਖੀਰਾ ਲੈ ਕੇ ਸਣੇ ਆਪਣੇ ਕਾਫ਼ਲੇ ਦੇ ਦਿੱਲੀ ਜਾ ਰਿਹਾ ਸੀ ।

ਇਹ ਜਦ ਜੰਡਿਆਲੇ ਤੋਂ ਇਕ ਮੰਜ਼ਲ ਦੀ ਵਾਟ ਪਰ ਪੂਜਾ ਤਾਂ ਕਪੂਰ ਸਿੰਘ ਦੇ ਜੱਥੇ ਨੂੰ ਇਕ ਸੁਹੇ ਨੇ ਖਬਰ ਆ ਦਿੱਤੀ ਕਿ ਘੋੜਿਆਂ ਅਤੇ ਹਥਿਆਰਾਂ ਦਾ ਇਕ ਵੱਡਾ ਸਾਂਗਾ ਦਿੱਲੀ ਜਾਂ ਰਿਹਾ ਹੈ । ਜੇ ਕਦੇ ਇਸ ਦੀ ਸੁਧਾਈ ਕੀਤੀ ਜਾਏ ਤਾਂ ਸਾਰੇ ਜੱਥੇ ਦੀ ਹਥਿਆਰਾਂ ਤੇ ਘੋੜਿਆਂ ਦੀ ਥੁੜ ਪੂਰੀ ਹੋ ਸਕਦੀ ਹੈ । ਖਾਲਸੇ ਨੇ ਇਹ ਗੈਂਬੀ ਸਹਾਇਤਾ ਕਾਦਰ ਵਲੋਂ ਭੇਜੀ ਹੋਈ ਸਮਝੀ । ਉਸੇ ਵਕਤ ਸਾਰਾ ਜੱਬਾ ਤਿਆਰ ਹੋ ਕੇ ਉਥੇ ਪਹੁੰਚ ਗਿਆ, ਜਿਥੇ ਇਸ ਕਾਫ਼ਲੇ ਰਾਤ ਬੀਤਾਣ ਲਈ ਡੇਰਾ ਕਰਨਾ ਸੀ । ਬਸ ਘੋੜਿਆਂ ਨੂੰ ਸਾਹਮਣੇ ਵੇਖ ਕੇ ਖਾਲਸੇ ਇਕ-ਇਕ ਨਾ ਪਰ ਟੁਟ ਪਏ ਤੇ ਹੁਣ ਆਪਣੇ ਅੜੀਅਲ ਘੋੜਿਆਂ ਤੋਂ ਉਤਰ ਕੇ ਸ਼ਾਹੀ ਘੋੜਿਆਂ✝✝ ਪਰ ਸਵਾਰ ਹੋ ਕੇ ਤੁਰਤ ਫੁਰਤ ਅੱਖਾਂ ਤੋਂ ਓਹਲੇ ਹੋ ਗਏ ।✝

ਇਨਾਂ ਘੋੜਿਆਂ ਤੇ ਹਥਿਆਰਾਂ ਦੇ ਮਿਲਣ ਨਾਲ ਖਾਲਸਾ ਦਲ ਦੀ ਬਹੁਤ ਬੜੀ ਥੁੜ ਪੂਰੀ ਹੋ ਗਈ । ਹੁਣ ਉਹ ਇੰਨਾ ਸ਼ਕਤੀਵਰ ਹੋ ਗਿਆ ਕਿ ਛੋਟੀ ਮੋਟੀ ਗਸ਼ਤੀ ਫ਼ੌਜ ਨਾਲ ਤਕੜੀ ਟੱਕਰ ਲੈਣ ਦੇ ਸਮਰੱਥ ਹੋ ਗਿਆ ਸੀ ।

ਉਪਰ ਲਿਖੀਆਂ ਮਾਰਾਂ ਦੇ ਮਾਰਨ ਨਾਲ ਖਾਲਸੇ ਦਾ ਇੱਨਾ ਹੱਥ ਖੁਲਾ ਹੋ ਗਿਆ ਸੀ ਕਿ ਉਹ ਮੁੜ ਦਿਨੋ ਦਿਨ ਵਧਣ ਫੁਲਣ ਲੱਗਾ । ਥੋੜੇ ਦਿਨਾਂ ਵਿਚ ਉਹ ਸੈਂਕੜਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਵਧ ਗਿਆ ।


✝✝ਸ਼ਮਸ਼ੇਰ ਖਾਲਸਾ ਭਾਜੋ ੨, ਸਫਾ ੨੧੪

✝ਸ਼ਮਸ਼ੇਰ ਖਾਲਸਾ ਭਾਗ ੨, ਸਫਾ ੨੧੧-੨੧੨।

✝ਗੋਕਲ ਚੰਦ, ਸਫਾਰਮੇਸ਼ਨ ਆਫ ਸਿਖਿਜ਼ਮ, ਸਫਾ ੧੯੪; ਦੌਰਟ ਹਿਸਟਰੀ ਸਵਾ ੧੨੮।