ਸਮੱਗਰੀ 'ਤੇ ਜਾਓ

ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੨

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ

ਇਹ ਜਦ ਆਪਣੇ ਕਾਫ਼ਲੇ (ਸਾਂਗੇ) ਨੂੰ ਬੇੜੀਆਂ ਦੀ ਰਾਹੀਂ ਦਰਿਆ ਬਿਆਸਾ ਤੋਂ ਪਾਰ ਕਰਨ ਵਿਚ ਲਗਾ ਹੋਇਆ ਸੀ ਇਸ ਦੇ ਕੁਝ ਪਹਿਰੇਦਾਰ ਪਾਰਲੇ ਕੰਢੇ ਪਰ ਠਹਿਰੇ ਹੋਏ ਸਨ ਅਤੇ ਕੁਝ ਅਜੇ ਉਰਾਰ ਹੀ ਸਨ ਕਿ ਇਕਾ-ਇਕ ਜਿਵੇਂ ਕਾਲੀਆਂ ਘਟਾ ਤੋਂ ਗੜੇਮਾਰ ਤੇ ਮੋਲੇਧਾਰ ਮੀਂਹ ਵਸ ਪੈਂਦਾ ਹੈ, ਠੀਕ ਇਸੇ ਤਰ੍ਹਾਂ ਗੋਲੀਆਂ ਦਾ ਮੀਂਹ ਕਾਫ਼ਲੇ ਪਰ ਵਸਣ ਲਗਾ । ਸਭ ਕਿਸੇ ਨੂੰ ਜਾਨ ਦੇ ਲਾਲੇ ਪੈ ਗਏ । ਕੋਈ ਜਾਨ ਬਚਾ ਕੇ ਕਿਧਰੇ ਨੱਠਾ ਅਤੇ ਕੋਈ ਕਿਧਰੇ ਭੱਜਾ । ਇਸ ਸਮੇਂ ਨੂੰ ਬਹੁ-ਮੁੱਲਾ ਜਾਣ ਕੇ, ਖਾਲਸੇ ਨੇ ਖਾਨ ਦੀ ਬਾਰੀ ਮਾਇਆ ਬੜੇ ਸਵਸ ਚਿਤ ਨਾਲ ਸਾਂਭ ਲਈ । ਪਾਣੀ ਤੇ ਖੇਵਟੀ ਅਜੇ, ਰੌਲਾ ਹੀ ਪਾ ਰਹੇ ਸਨ ਕਿ ਖਾਲਸਾ ਪੂਰਨ ਨਿਰਭੈਤਾ ਨਾਲ ਵੇਖਦੇ ਵੇਖਦੇ ਘੋੜੇ ਉਡਾ ਕੇ ਅੱਖਾਂ ਤੋਂ ਉਹਲੇ ਹੋ ਗਿਆ | ਇਹ ਸੀ ਪੰਜਵੀਂ ਸਿਖਿਆ ਜੋ ਸੰਤ ਤਾਰਾ ਸਿੰਘ ਦੇ ਬਦਲੇ ਵਜੋਂ ਹਕੂਮਤ ਦੇ ਰੋਅਬ ਨੂੰ ਨਸ਼ਟ ਕਰਨ ਲਈ ਖਾਲਸੇ ਵਲੋਂ ਉਸ ਨੂੰ ਦਿੱਤੀ ਗਈ ।

ਛੇਵੀਂ ਮਾਰ ਤੇ ਆਚਰਣ ਦੀ ਉੱਚਤਾ ਦਾ ਅਦੁੱਤੀ ਨਮੂਨਾ

ਸੰਮਤ ੧੭੮੪ ਬਿ: ਨੂੰ ਦੀਵਾਨ ਦਰਬਾਰਾ ਸਿੰਘ, ਕਪੂਰ ਸਿੰਘ ਅਤੇ ਹਰੀ ਸਿੰਘ ਹਜ਼ੂਰੀਆ ਸਣੇ ਜੱਥਿਆਂ ਦੇ ਸੀ ਹਰਗੋਬਿੰਦ ਪੂਰੇ ਦੇ ਲਾਗੇ ਉਤਰੇ ਹੋਏ ਸੀ ਕਿ ਸੰਜੋਗ ਨਾਲ ਇਕ ਦਿਨ ਸੇਠ ਪਰਤਾਪ ਚੰਦ ਜੋ ਸਿਆਲਕੋਟ ਦਾ ਇਕ ਬੜਾ ਪਰਸਿੱਧ ਲੱਖਾਂਪਤੀ ਸੌਦਾਗਰ ਸੀ, ਜਿਸ ਦੀਆਂ ਹਿੰਦ ਦੇ ਵੱਡੇ ਵੱਡੇ ਸ਼ਹਿਰਾਂ ਵਿਚ ਕੋਠੀਆਂ ਚਲਦੀਆਂ ਸਨ, ਜਿਨ੍ਹਾਂ ਵਿਚੋਂ ਦਿੱਲੀ, ਬਨਾਰਸ,