ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ

੩੩

ਮੁਰਸ਼ਦਾਬਾਦ ਅਤੇ ਸੂਰਤ ਦੀਆਂ ਸ਼ਾਖਾਂ ਦਾ ਵਪਾਰ ਦੂਰ ਦੂਰ ਤਕ ਖਿਲਰਿਆ ਹੋਇਆ ਸੀ ।

ਇਹ ਲੱਖਾਂ ਰੁਪਿਆਂ ਦਾ ਮਾਲ ਕਸ਼ਮੀਰ, ਲੱਦਾਖ ਅਤੇ ਜੰਮੂ ਆਦਿ ਦੀ ਪੈਦਾਵਾਰ ਪਸ਼ਮੀਨਾ, ਸ਼ਾਲਾਂ, ਚਾਂਦੀ ਦੇ ਭਾਂਡੇ, ਕੇਸਰ, ਕਸਤੂਰੀ, ਗਲੀਚੇ ਆਦਿ ਹਿੰਦ ਭੇਜਦਾ ਸੀ ਅਤੇ ਹਿੰਦ ਦੀ ਉਪਜ ਪੰਜਾਬ ਤੇ ਕਸ਼ਮੀਰ ਪਹੁੰਚਾਂਦਾ ਸੀ ।

ਇਸੇ ਪਰਤਾਪ ਚੰਦ ਦਾ ਟਾਂਡਾ ਜਿਸ ਵਿਚ ਕਈ ਸੌ ਪਸ਼ੂ, ਬਹੁਮੁਲੇ ਸਮਿਆਨ ਨਾਲ ਲੱਦੇ ਹੋਏ ਸਨ, ਨਾਲ ਦੇ ਖੁਲ੍ਹੇ ਮੈਦਾਨ ਵਿਚ ਆ ਉਤਰਿਆ । ਇਸ ਕਾਫ਼ਲੇ ਦੇ ਰਖਵਾਲੇ ਲਾਦੂ ਪਸ਼ੂਆਂ ਦੇ ਮਾਲਕ ਵਧੇਰੇ ਮੁਸਲਮਾਨ ਸਨ ।

ਇਨ੍ਹਾਂ ਦੇ ਉਤਾਰਾ ਕਰਦਿਆਂ ਹੀ ਖਾਲਸੇ ਨੂੰ ਕਿਸੇ ਆਣ ਦਸਿਆ ਕਿ ਇਕ ਟਾਂਡਾ ਦੋ ਕੋਹਾਂ ਦੀ ਵਾਟ ਪਰ ਆ ਉਤਰਿਆ ਹੈ ਜੋ ਦਿੱਲੀ ਸ਼ਾਹੀ ਘਰਾਣੇ ਦਾ ਸਾਮਾਨ ਲੈ ਜਾ ਰਿਹਾ ਹੈ । ਬਸ ਹੁਣ ਵਧੇਰੀ ਸੋਚ ਦੀ ਲੋੜ ਨਹੀਂ ਸੀ। ਸ਼ਾਹੀ ਘਰਾਣੇ ਦੇ ਮਾਲ ਦਾ ਨਾਂ ਸੁਣ ਕੇ ਅਜੇ ਰਾਤ ਦਾ ਹਨੇਰਾ ਪਸਰਿਆ ਹੀ ਸੀ ਕਿ ਖਾਲਸਾ ਇਸ ਪਰ ਜਾ ਪਿਆ । ਇਥੇ ਪਹੁੰਚਦੇ ਹੀ ਐਸੀਆਂ ਅੰਧਾ-ਧੁੰਧ ਵਾਰਾਂ ਝਾੜੀਆਂ ਜਿਨ੍ਹਾਂ ਨਾਲ ਕਈ ਪਹਿਰੇਦਾਰਾਂ ਨੂੰ ਸਦਾ ਦੀ ਨੀਂਦੇ ਸੁਵਾ ਦਿੱਤਾ, ਜੋ ਬਾਕੀ ਬਚੇ ਉਨ੍ਹਾਂ ਭਜ ਕੇ ਜਾਨਾਂ ਬਚਾ ਲਈਆਂ । ਹੁਣ ਟਾਂਡਾ ਬੇ-ਖਸਮਾ ਰਹਿ ਗਿਆ, ਜੋ ਕੁਝ ਇਸ ਵਿਚ ਸੀ ਉਹ ਸਭ ਖਾਲਸੇ ਸਾਂਭ ਲਿਆ ਅਤੇ ਇਥੋਂ ਕੂਚ ਕਰਕੇ ਆਪਣੇ ਡੇਰੇ ਜਾ ਸਾਹ ਲਿਆ।