ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੪

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ

ਰਾਤ ਨੂੰ ਖਾਲਸੇ, ਹੱਥ ਆਏ ਮਾਲ ਦੀਆਂ ਜਦ ਗੰਢਾਂ ਖੋਲੀਆਂ ਤਾਂ ਇਨ੍ਹਾਂ ਵਿਚੋਂ ਬੜੀਆਂ ਬਹੁਮੁਲੀਆਂ ਸ਼ਾਲਾਂ ਆਦਿ ਨਿਕਲੀਆਂ । ਟਾਂਡੇ ਦੇ ਲਾਦੁ ਪਸ਼ੂਆਂ ਨਾਲ ਕੁਝ ਹਾਕਣ ਵਾਲੇ ਵੀ ਵਿਗਾਰੀ ਫੜ ਕੇ ਲਿਆਂਦੇ ਗਏ ਸਨ । ਇਨ੍ਹਾਂ ਖਾਲਸੇ ਨੂੰ ਦਸਿਆ ਕਿ ਇਸ ਵਿਚ ਸੰਦੇਹ ਨਹੀਂ ਕਿ ਇਹ ਸਾਰਾ ਮਾਲ ਸ਼ਾਹੀ ਘਰਾਣੇ ਲਈ ਦਿੱਲੀ ਜਾ ਰਿਹਾ ਹੈ ਪਰ ਇਸ ਦਾ ਮੁਲ, ਜੋ ਕਈ ਲੱਖ ਰੁਪਿਆ ਬਣਦਾ ਹੈ ਅਜੇ ਸੇਠ ਪਰਤਾਪ ਚੰਦ ਨੂੰ ਨਹੀਂ ਮਿਲਿਆ ਇਸ ਸਮਾਨ ਦੇ ਦਿੱਲੀ ਪਹੁੰਚਣ ਦੇ ਉਪਰੰਤ ਇਸ ਦਾ ਮੁਲ ਉਸ ਨੂੰ ਮਿਲੇਗਾ | ਇਸ ਮਾਨ ਦਾ ਮਾਲਕ ਇਸ ਸਮੇਂ ਸੇਠ ਆਪ ਹੈ ਜੋ ਰਾਤ ਦੇ ਛਪੋਲ ਵਿਚ ਫੱਟੜ ਹੋ ਗਿਆ ਸੀ ਅਤੇ ਜਾਨ ਬਚਾ ਕੇ ਉਹ ਲਾਗੇ ਹੀ ਕਿਤੇ ਜਾ ਲੁਕਿਆ ਸੀ ।

ਪਸ਼ੂਆਂ ਦੇ ਮਾਲਕਾਂ ਤੋਂ ਇਹ ਵਾਰਤਾ ਸੁਣ ਕੇ ਜਥੇਦਾਰ ਨੇ ਖਾਲਸੇ ਨੂੰ ਦਸਿਆ ਕਿ ਖਾਲਸਾ ਜੀ ! ਆਪਾਂ ਬਾਦਸ਼ਾਹੀ ਮਾਲ ਪਰਾਪਤ ਕਰਨਾ ਹੈ ਨਾਕਿ ਆਪਣੇ ਹਿੰਦੂ ਭਾਈਅ ਦਾ ! ਇਸ ਲਈ ਇਹ ਸਭ ਸਾਮਾਨ ਦੀਆਂ ਗੰਢਾਂ ਬੰਨ੍ਹਕੇ ਇਨ੍ਹਾਂ ਹੀ ਪਸ਼ੂਆਂ ਪਤ ਲਦਾ ਲਵੋ ਤੇ ਹਿੰਦੂ ਮਾਲਕ ਦੀ ਭਾਲ ਕਰਕੇ ਇਹ ਸਭ ਕੁਝ ਉਸ ਨੂੰ ਪਹੁੰਚਾ ਦਿੱਤਾ ਜਾਏ । ਸੋ ਉਸੇ ਤਰ੍ਹਾਂ ਕੀਤਾ ਗਿਆ ਅਤੇ ਬਿਨਾਂ ਕਿਸੇ ਇਕ ਵਸਤ ਦੇ ਅੰਗੀਕਾਰ ਕਰਨ ਦੇ ਸਾਰਾ ਲਟਾ-ਪਟਾ ਜਿਉਂ ਦਾ ਤਿਉਂ ਅਸਲ ਹਿੰਦੂ ਮਾਲਕ ਨੂੰ ਮੋੜ ਦਿੱਤਾ |* ਇਹ ਗੱਲ ਹੋਰ ਵੀ ਵਧੇਰੀ ਧਿਆਨ ਗੋਚਰੀ ਹੈ ਕਿ ਇਸ ਸਮੇਂ ਜੱਥੇ ਦੇ ਬਹੁਤ ਸਾਰੇ ਸਿੰਘਾਂ ਪਾਸ ਸਰੀਰ ਢਕਣ ਲਈ ਬਸਤਰ ਨਹੀਂ ਸਨ ਕੇਵਲ ਕਛਹਿਰੇ ਹੀ


  • ਗਿਆਨੀ ਗਿਆਨ ਸਿੰਘ, ਪੰਥ ਪ੍ਰਕਾਸ਼ , ਸਛਾ ਪ੩੯।