ਸਮੱਗਰੀ 'ਤੇ ਜਾਓ

ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ

੩੫

ਪਹਿਰ ਹੋਏ ਸਨ ਅਤੇ ਸਿਆਲ ਦੀ ਘਰੁਤ ਸਰ ਪਰ ਆ ਰਹੀ ਸੀ ਪਰ ਇਹ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਇਨ੍ਹਾਂ ਬਸਤਰਾਂ ਦੀਆਂ ਗੱਠਾਂ ਵਿਚੋਂ ਇਕ ਕਪੜਾ ਵੀ ਆਪਣਾ ਸਰੀਰ ਢਕਣ ਲਈ ਕਿਏ ਨੇ ਆਪਣੇ ਪਾਸ ਨਾ ਰੱਖਿਆ ।

ਇਸ ਘਟਨਾ ਤੋਂ ਸਾਫ਼ ਸਿੱਧ ਹੋ ਜਾਂਦਾ ਹੈ ਕਿ ਖਾਲਸੇ ਦੀ ਆਂ ਮਾਰਾਂ, ਧੰਨ ਪਦਾਰਥ ਦਾ ਲੁਟਣਾ ਜਾਂ ਆਪਣੇ ਆਪ ਨੂੰ ਧਨਾਢ ਬਣਾਉਣ ਲਈ ਨਹੀਂ ਸੀ ਹੁੰਦਾ, ਸਗੋਂ ਸਮੇਂ ਦੇ ਜ਼ਾਲਮ ਹੁਕਮਾਂ ਦਾ, ਜਨਤਾ ਦੇ ਮਨਾਂ ਤੋਂ ਡਰ ਦੂਰ ਕਰਨਾ ਅਤੇ ਉਨ੍ਹਾਂ ਨੂੰ ਆਪਣੇ ਕੀਤੇ ਅਤਿਆਚਾਰਾਂ ਦੀ ਸਿਖਿਆ ਦੇਣ ਲਈ ਸਨ ॥ ਸੰਤੋਖੀ ਖਾਲੜੇ ਦੀ ਇਸ ਉਚ ਕਰਨੀ ਨੇ ਖਾਲਸੇ ਦੀ ਸ਼ਾਨ ਨੂੰ ਅਤਿ ਉਚਾ ਕਰ ਦਿੱਤਾ | ਲੱਖਾਂ ਰੁਪਿਆਂ ਦਾ ਪਦਾਰਥ ਆਪਣੇ ਕਬਜ਼ੇ ਵਿਚ ਕਰਕੇ ਮੋੜ ਦੇਣ ਦੀ ਨਜ਼ੀਰ ਸੰਸਾਰ ਤੇ ਕੋਈ ਨਹੀਂ ਮਿਲਦੀ ।

ਪੰਜਾਬ ਦੀ ਹਕੂਮਤ ਨੂੰ ਇਕ ਹੋਰ ਸਿੱਖਿਆ

ਦਿੱਲੀ ਦੀ ਹਕੂਮਤ ਨੂੰ ਜਦ ਸੂਬਾ ਲਾਹੌਰ ਵਲੋਂ ਤਿੰਨ ਸਾਲਾਂ ਤਕ ਮਾਲੀਏ ਆਦਿ ਦਾ ਕੋਈ ਰੁਪਿਆ ਨਾ ਪੁੱਜਾ ਤਦ ਦਿੱਲੀ ਵਲੋਂ ਜ਼ਕਰੀਆ ਖਾਨ ਪਰ ਕਰੜੀ ਨਰਾਜ਼ਗੀ ਪਰਗਟ ਕੀਤੀ ਗਈ। ਨਾਲ ਹੀ ਹੈਬਤ ਖਾਨ ਤੇ ਅਬਦੁੱਲਾ ਖਾਨ ਦੀ ਤਹਿਤ ਵਿਚ ਚੋਖੀ ਰਹੇਲਾ ਫੌਜ ਪੰਜਾਬ ਵਲ ਤੋਰੀ । ਬਾਦਸ਼ਾਹ ਨੇ ਹੈਬਤ ਖਾਨ ਨੂੰ ਹੁਕਮ ਦਿੱਤਾ ਕਿ ਜਿਉਂ ਹੋ ਸਕੇ ਖਿਰਾਜ ਦਾ ਬਕਾਇਆ ਸੂਬ ਲਾਹੌਰ ਤੋਂ ਵਸੂਲ ਕੀਤਾ ਜਾਏ । ਨਾਲ ਹੀ ਇਹ ਵੀ ਕਹਿ ਦਿੱਤਾ