ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ
੩੯
ਜ਼ਕਰੀਆ ਖਾਨ ਦੀ ਨਵੀਂ ਚਾਲ
ਖਾਨ ਬਹਾਦਰ ਜ਼ਕਰੀਆ ਖਾਨ ਨੇ ਆਪਣੀ ਲਾਹੌਰ ਦੀ ਗਵਰਨਰੀ ਸਮੇਂ ਸਿੰਘਾਂ ਦੇ ਮੁਕਾਣ ਲਈ ਐਸਾ ਕੋਈ ਢੰਗ ਨਹੀਂ ਸੀ ਪਿਛੇ ਰਹਿਣ ਦਿੱਤਾ ਜੋ ਉਸ ਨੇ ਨਾ ਵਰਤਿਆ ਹੋਵੇ । ਪਰ ਸਫ਼ਲਤਾ ਦੀ ਥਾਏ ਉਲਟਾ ਖਾਲਸਾ ਪਹਿਲੇ ਤੋਂ ਵਧ ਸ਼ਕਤੀ-ਵਰ ਹੋ ਕੇ ਹਕੂਮਤ ਦੇ ਰਾਹ ਵਿਚ ਵੱਡੀ ਰੁਕਾਵਟ ਦਾ ਕਾਰਨ ਬਣਦਾ ਗਿਆ ।
ਖਾਲਸੇ ਦੇ ਇਸ ਰਾਮਰੌਲੇ ਦਾ ਸਭ ਤੋਂ ਵਧ ਬੁਰਾ ਅਸਰ ਜੋ ਪੰਜਾਬ ਪਰ ਪਿਆ, ਉਹ ਇਹ ਸੀ ਕਿ ਮਾਲੀਆ ਜੋ ਹਕੂਮਤ ਦੇ ਚਲਾਣ ਲਈ ਆਮਦਨੀ ਦਾ ਸਭ ਤੋਂ ਵੱਡਾ ਵਸੀਲਾ ਹੁੰਦਾ ਹੈ, ਲਾਹੌਰ ਦੇ ਖਜ਼ਾਨੇ ਵਿਚ ਆਵਣਾ ਲਗ ਪਗ ਮੂਲੋਂ ਬੰਦ ਹੋ ਗਿਆ, ਜਿਸ ਦੇ ਕਾਰਨ ਹਕੂਮਤ ਦੀ ਚਿੰਤਾ ਦਿਨੋ ਦਿਨ ਵਧਣ ਲੱਗੀ।
ਹੁਣ ਹਕੂਮਤ ਦੇ ਸਾਰੇ ਹਥਿਆਰ ਖੁੰਡੇ ਹੋ ਗਏ ਪਰ ਖਾਲਸੇ ਦੀ ਜੀਵਨ-ਜੋਤੀ ਕੋਈ ਨਾ ਬੁਝਾ ਮਕਿਆ।
ਪਰਤੀਤ ਹੁੰਦਾ ਹੈ ਕਿ ਖਾਨ ਬਹਾਦਰ ਸਾਰੀਆਂ ਕਰੜਾਈਆਂ ਤੇ ਨਿਰਦਤਾ ਦੇ ਅਤਿਆਚਾਰ ਵਰਤ ਵਰਤ ਕੇ ਅੱਕ ਗਿਆ ਤਦ ਉਸ ਇਹ ਫ਼ੈਸਲਾ ਕੀਤਾ ਕਿ ਹੁਣ ਕੋਈ ਨਵਾਂ ਢੰਗ ਵਰਤਣਾ ਚਾਹੀਦਾ ਹੈ ਜਿਸ ਨਾਲ ਸਿੰਘਾਂ ਨੂੰ ਕਾਬੂ ਕੀਤਾ ਜਾਏ।
ਜ਼ਕਰੀਆ ਖਾਨ ਨੇ ਇਕ-ਇਕ ਪਲਟਾ ਖਾਧਾ ਅਤੇ ਇਕ ਨਵੀਂ ਚਾਲ ਚਲੀ, ਅਰਥਾਤ ਕਟੜਾਈ ਦੀ ਥਾਏਂ ਨਰਮੀ ਤੇ ਮੇਲ ਦਾ ਰਾਹ ਕੱਢਣ ਲਈ ਉਸ ਇਕ ਰਾਜਨੀਤਕ ਵਿਉਂਤ-ਸੋਚ ਲਈ । ਉਹ ਮੰ: ੧੭੩੩ ਈ: ਨੂੰ ਦਿੱਲੀ ਪੁਜਾ ਅਤੇ ਉਥੇ ਦੀ ਹਕੂਮਤ ਨੂੰ ਸਣ-ਵੇਰਵੇ ਦੱਸਿਆ ਕਿ ਸਿੰਘਾਂ ਦਾ ਖੁਰਾ ਖੋਜ ਮੁਕਾਣ