ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ
੪੩
ਦੀਵਾਨ ਵਿਚ ਹਾਜ਼ਰ ਹੋਇਆ ਤਾਂ ਗੱਲ ਬਾਤ ਕਰਨ ਤੋਂ ਪਹਿਲਾਂ ਉਸ ਨੂੰ ਇਸ ਦੋਸ਼ ਬਦਲੇ ‘ਤਨਖਾਹ’ ਲਾਈ ਗਈ ਕਿ ਉਹ ਇਨ੍ਹਾਂ ਕਰੜਾਈਆਂ ਦੇ ਸਮੇਂ ਖਾਲਸੇ ਦੇ ਵੈਰੀਆਂ ਨਾਲ ਮਿਲਵਰਤੋਂ ਕਰਦਾ ਰਿਹਾ ਹੈ । ਸੋ ਉਹ ਉਸ ਨੇ ਬਿਨਾਂ ਹਠ ਦੇ ਪਰਵਾਨ ਕਰ ਲਈ।* ਇਸ ਮਿਰਯਾਦਾ ਦੇ ਉਪਰੰਤ ਉਸ ਨੂੰ ਦੀਵਾਨ ਵਿਚ ਬੁਲਾ ਲਿਆ ਗਿਆ ।
ਇਸ ਨੇ ਸਰਬੱਤ ਖਾਲਸੇ ਦੇ ਮੂਹਰੇ ਪਰਗਟ ਕੀਤਾ ਕਿ । ਖਾਨ ਬਹਾਦਰ ਜ਼ਕਰੀਆ ਖਾਨ ਵਲੋਂ ਦਿੱਲੀ ਦੇ ਬਾਦਸ਼ਾਹ ਦੀ ਪਰਵਾਨਗੀ ਨਾਲ ਖ਼ਾਲਸੇ ਲਈ ੧੦,00,00 ਰੁਪਏ ਦੀ ਜਗੀਰ ਜਿਸ ਵਿਚ ਇਹ ਪਿੰਡ ਸਨ, ਪਰਗਨਾ ਦੀਪਾਲ ਪੁਰ✝, ਕੰਪਨਵਾਲ ਅਤੇ ਝਬਾਲ ਸਣੇ ਤਾਲ ਦੇ ਸ਼ਾਮਲ ਸੀ।✝✝ ਅਤੇ ਪੰਥ ਦੇ ਆਗੂ ਲਈ ਨਵਾਬੀ ਦਾ ਪਦ ਸਣੇ ਬਹੁਮੁੱਲੇ ਖ਼ਿਲਤ ਦੇ ਲੈ ਕੇ ਇਹ ਦਾਸ ਖਾਲਸੇ ਦੀ ਸੇਵਾ ਵਿਚ ਹਾਜ਼ਰ ਹੋਇਆ ਹੈ । ਇਸ ਦੇ ਨਾਲ ਹਕੂਮਤ ਵਲੋਂ ਖਾਲਸੇ ਦੇ ਸਾਰੇ ਗੁਰਧਾਮਾਂ ਦੀ ਯਾਤਰਾ ਦੀ ਬਾਨ ਵੀ ਹੋ ਦਿੱਤੀ ਗਈ ਹੈ । ਹੁਣ ਖਾਲਸਾ ਆਪਣੇ ਪੂਜਯ ਗੁਰੂ ਅਸਥਾਨਾਂ ਦਾ ਪੂਜਨ, ਦਰਸ਼ਨ ਤੇ ਮੇਲੇ ਬਿਨਾਂ ਰੋਕ ਟੋਕ ਲਾ ਸਕਣਗੇ ।
ਸਰਬੱਤ ਖਾਲਸੇ ਵਲੋਂ ਇਸ ਪਰ ਵਿਚਾਰ ਅਰੰਭ ਹੋਈ ਕਿ ਕੀ ਇਹ ਸਭ ਕੁਝ ਪਰਵਾਨ ਕੀਤਾ ਜਾਏ ਯਾ ਮੋੜ ਘੱਲਿਆ ਜਾਏ ।
- ਏ ਸ਼ਾਰਟ ਹਿਸਟਰੀ ਆਫ਼ ਦੀ fਸਖਜ਼, ਸਫਾ ੧੨੧।
✝ਵਯਪਤੀ, ਜਿਸ ਵਿਚ ਕੋਟ ਕਾਂਗੜੇ ਦੀ ਇਕ ਯਾਤਰਾ ਦਾ ਵਰਨਣ ਹੈ ਇਸ ਵਿਚ ਦੀਪਾਲ ਪੁਰ ਦਾ ਨਾਂ 'ਦੇਵ ਪਾਲ ਪੁਰ' ਲਿਖਿਆ ਹੈ। ਹੋਰ ਵੀ ਪੁਰਾਤਨ ਲਿਖਤਾਂ ਵਿਚ ਪਾਲ ਪੁਰ ਨੂੰ ਦੇਵਪਾਲ ਪੁਰ ਲਿਖਿਆ ਮਿਲਦਾ ਹੈ ।
✝✝ਸ਼ਾਰਟ ਹਿਸਟਰੀ ਆਫ਼ ਦੀ ਸਿਖਜ਼, ਸਫ਼ਾ ੧੨੧।