ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੪੪

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ

ਵਿਚਾਰ ਦੇ ਅਰੰਭ ਵਿਚ ਕਈਆਂ ਦੀ ਰਾਏ ਜਾਗੀਰ ਆਦਿ ਮੋੜ ਭੇਜਣ ਦੀ ਸੀ ਪਰ ਕੁਝ ਕੁ ਦੂਰ ਦਰਸ਼ਕ ਵਿਚਾਰਵਾਨ ਐਸੇ ਵੀ ਸਨ ਜੋ ਪਰਵਾਨਗੀ ਦੇ ਹੱਕ ਵਿਚ ਸਨ, ਉਨ੍ਹਾਂ ਦੀ ਵੱਡੀ ਦਲੀਲ ਇਹ ਸੀ ਕਿ ਜਗੀਰ ਤੇ ਖ਼ਿਤਾਬ ਖਾਲਸੇ ਕਿਸੇ ਤੋਂ ਮੰਗਿਆ ਨਹੀਂ । ਜੇ ਡਰ ਕੇ ਯਾ ਅੱਕ ਕੇ ਹਕੂਮਤ ਨੇ ਇਹ ਭੇਟਾ ਖਾਲਸੇ ਲਈ ਭੇਜੀ ਹੈ ਤਾਂ ਇਸ ਨੂੰ ਪਰਵਾਨ ਕਰ ਲੈਣੀ ਚਾਹੀਦੀ ਹੈ । ਜਦ ਤਕ ਸੂਬੇ ਦਾ ਖਾਲਸੇ ਨਾਲ ਵਰਤਾਰਾ ਚੰਗਾ ਰਹੇਗਾ ਉਦੋਂ ਤਕ ਇਸ ਤੋਂ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ । ਜਦ ਵੀ ਉਸ ਦੀ ਨੀਯਤ ਫਿਰਦੀ ਦਿਸੀ, ਉਸੇ ਦਿਨ ਮੁੜ ਇਹ ਉਸ ਦੇ ਮੱਥੇ ਮਾਰਾਂਗੇ । ਨਾ ਅਸੀਂ ਇਹ ਮੰਗ ਕੇ ਲਈ ਹੈ ਅਤੇ ਨਾ ਹੀ ਅਸੀਂ ਇਸ ਨੂੰ ਜੱਫਾ ਮਾਰ ਕੇ ਇਸ ਨਾਲ ਚਮੜਿਆ ਰਹਿਣਾ ਹੈ। ਵਿਚਾਲੇ ਦਾ ਜਿੰਨਾ ਸਮਾਂ ਸ਼ਾਂਤ ਦਾ ਮਿਲ ਜਾਏ, ਪੰਥਕ ਜਥੇਬੰਦੀ ਨੂੰ ਪੱਕਿਆਂ ਕਰਨ ਤੇ ਗੁਰਸਿੱਖੀ ਦੇ ਪਰਚਾਰ ਲਈ ਵਰਤਿਆ ਜਾਏ। ਇਸ ਵਿਚ ਸਭ ਤੋਂ ਵੱਡੀ ਲਾਭਦਾਇਕ ਰਲ ਗੁਰਦਵਾਰਿਆਂ ਦੀ ਸੇਵਾ ਤੇ ਯਾਤਰਾ ਦੀ ਖੁਲ ਹੈ ਜਿਸ ਨੂੰ ਦਿਸ਼ਟੀਓ ਓਹਲੇ ਨਹੀਂ ਕੀਤਾ ਜਾ ਸਕਦਾ। ਇਹਨਾਂ ਗੁਰਦਵਾਰਿਆਂ ਦੀ ਕਈ ਸਾਲਾਂ ਤੋਂ ਦੇਖ ਭਾਲ ਨਾ ਹੋਵਣ ਦੇ ਕਾਰਨ ਹਾਲਤ ਚੰਗੀ ਨਹੀਂ ਰਹੀ । ਹੁਣ ਇਨ੍ਹਾਂ ਦੀ ਮੁਰੰਮਤ ਤੇ ਸੰਭਾਲ ਦੀ ਬੜੀ ਲੋੜ ਹੈ, ਸੋ ਇਸ ਸਮੇਂ ਤੋਂ ਜ਼ਰੂਰ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ ।

ਨਾ ਸੁਬੇਗ ਸਿੰਘ ਨੇ ਵੀ ਲਗ ਪਗ ਇਸੇ ਹੀ ਤਰ੍ਹਾਂ ਦੀਆਂ ਦਲੀਲਾਂ ਖਾਲਸੇ ਦੇ ਅਗੇ ਰੱਖੀਆਂ ਤੇ ਦੱਸਿਆ ਕਿ ਬਿਨਾਂ ਮੰਗੇ ਦੇ ਹਕੂਮਤ ਨੇ ਆਪਣੇ ਆਪ ਝੁਕ ਕੇ ਇਹ ਸਭ ਕੁਝ ਖਾਲਸੇ ਦੀ