ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ
੪੫
ਨਜ਼ਰ ਕੀਤਾ ਹੈ। ਜਦ ਤਕ ਨਿਭ ਸਕੇ ਇਸ ਤੋਂ ਜ਼ਰੂਰ ਲਾਭ ਪਰਾਪਤ ਕੀਤਾ ਜਾਏ।
ਇਨ੍ਹਾਂ ਸਾਰੀਆਂ ਵਿਚਾਰਾਂ ਦੇ ਸੁਣਨ ਦੇ ਉਪਰੰਤ ਖਾਲਸਾ ਪਰਵਾਨਗੀ ਦੇ ਹੱਕ ਵਿਚ ਸਹਿਮਤ ਹੋ ਗਿਆ| ਪਰਤੀਤ ਹੁੰਦਾ ਹੈ ਕਿ ਨਵਾਬੀ ਤੇ ਜਗੀਰ ਦੀ ਪਰਵਾਨਗੀ ਵਿਚ ਖਾਲਸੇ ਲਈ ਸਭ ਤੋਂ ਵੱਡੀ ਖਿੱਚ ਗੁਰਧਾਮਾਂ ਦੀ ਖੁਲ੍ਹ ਸੀ ਜਿਸ ਦੇ ਸਾਹਮਣੇ ਸਭ ਨੂੰ ਸਿਰ ਝੁਕਾਣਾ ਪਿਆ| ਗੁਰਦਵਾਰਿਆਂ ਦੀ ਖੁਲ ਦਾ ਭਰੋਸਾ ਜੋ ਜ਼ਕਰੀਆ ਖਾਨ ਨੇ ਖਾਲਸੇ ਨੂੰ ਦਿਵਾਇਆ ਸੀ ਉਹ ਇਉਂ ਸੀ
ਕਸਮ ਕੁਰਾਨ ਬਹੁਬਾਰ ਉਠਾਵਹਿ। ਗੁਰ ਚੇਕ ਹਮ ਕਦੇ ਪੈਰ ਨ ਪਾਵਹਿ। ਬਿਸ਼ਕ, ਲੇਹ, ਤੁਮ, ਮੇਲਾ ਲਾਇ। ਨਨਕਾਣੇ ਮੈਂ ਰੋੜੀ ਜਾਇ। ਬਡੇ ਡੇਹਰੇ ਖੰਡੂਰ ਗੁਰ ਥਾਨ। ਤਰਨ ਤਾਰਨ ਗੁਰ ਔਰ ਮਕਾਨ॥੬॥
ਦੋਹਰਾ
ਮੇਲਾ ਲਾਵਹੁ ਬਿਸ਼ਕੇ ਜਿਹਾ ਜਿਹਾ ਹੋਏ ਗੁਰ ਠੌਰ। ਮਾਫ਼ੀ ਕਰੈ ਮਸੁਲ ਹਮ ਘਰੋਂ ਕਰੈ ਔਰ ਗੌਰ।
ਨਵਾਬੀ ਮਿਲਣੀ
ਜਗੀਰ ਆਦਿ ਦੀ ਪਰਵਾਨਗੀ ਦੇ ਬਾਅਦ ਹੁਣ ਨਵਾਂ ਪ੍ਰਸ਼ਨ ਇਕ ਹੋਰ ਉਠਿਆ ਕਿ ਨਵਾਬੀ ਦਾ ਪਦ ਅਤੇ ਜਗੀਰ ਸੱਪੀ ਕਿਸ ਨੂੰ ਜਾਏ।
ਇਸ ਫੈਸਲੇ ਲਈ ਲੰਮੀ ਵਿਚਾਰ ਦੀ ਲੋੜ ਨਹੀਂ ਸੀ।