ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ
੪੭
ਉਨ੍ਹਾਂ ਲਈ ਤੇਗ਼ ਬੀ ਸਿਨਮੁਖ ਦਲੈ* ।
ਐਸੀ ਸਜ਼ੀ ਜਨ ਸਧਿ ਮ੍ਰਿਗ ਛਲੈ✝* ॥ ੪੨ ।
ਜ਼ਖ਼ਮ ਕਰੋ ਥੇ ਲਗਯੋ ਤਤਕਾਲ ।
ਕਹੈ ਦੇਖ ਉਸ ਸਿੰਘ ਨਿਹਾਲ✝ ।
ਇਸ ਉਪਰੰਤ ਖਾਲਸੇ ਕਪੂਰ ਸਿੰਘ ਤੋਂ ਪੱਖੇ ਦੀ ਸੇਵਾ ਛੁਡਾ ਕ, ਸਰਬ-ਸੰਮਤੀ ਨਾਲ ਉਸ ਨੂੰ ਨਵਾਬੀ-ਪਦ ਪਰਦਾਨ ਕੀਤਾ() । ਇਸ ਸਮੇਂ ਕਪੂਰ ਸਿੰਘ ਨੇ ਬੇਨਤੀ ਕੀਤੀ ਕਿ ਖਿਲਤ ਪੰਜ ਸਿੰਘਾਂ ਦੇ ਚਰਨਾਂ ਨਾਲ ਛੁਹਾ ਕੇ ਮੈਨੂੰ ਬਖ਼ਸ਼ਿਆ ਜਾਏ ਹੁਣ ਸੰਗਤ ਵਿਚੋਂ ਪੰਜ ਪਿਆਰੇ ਸਾਹਮਣੇ ਆਏ, ਜਿਨ੍ਹਾਂ ਦੇ ਨਾਮ ਇਹ ਸਨ :
੧. ਭਾਈ ਹਰੀ ਸਿੰਘ ਹਜ਼ੂਰੀਆ
੨. ਬਾਬਾ ਦੀਪ ਸਿੰਘ ਸ਼ਹੀਦ
੩. ਸ: ਜੱਸਾ ਸਿੰਘ ਰਾਮਗੜੀਆ
੪. ਭਾਈ ਕਰਮ ਸਿੰਘ
੫. ਸ: ਬੁੱਢਾ ਸਿੰਘ ਸੁਕਰਚੱਕੀਆ
ਅਰਦਾਸਾ ਸੋਧ ਕੇ ਇਨ੍ਹਾਂ ਪੰਜਾਂ ਨਵਾਬੀ ਦਾ ਖਿਲਤ ਕਪੂਰ ਸਿੰਘ ਨੂੰ ਪਹਿਨਾਇਆ[] ।
- ਰਤਨ ਸਿੰਘ, ਪਰਾਚੀਨ ਪੰਥ ਪ੍ਰਕਾਸ਼, ਸਫਾ ੨੪੫-੪੬।
✝*ਮੁਖ ਪਰ ਇਹ ਫੱਟ ਐਸਾ ਸੁਚਾਵਲਾ ਪ੍ਰਤੀਤ ਹੁੰਦਾ ਸੀ, ਜਿਵੇਂ ਚੰਦਰਮਾਂ
ਦਾ ਪ੍ਰਕਾਸ਼ ਵੇਖ ਹਰਨਾਂ ਦਾ ਮਨ ਮੋਹਿਆ ਜਾਂਦਾ ਸੀ ।
✝ਰਤਨ ਸਿੰਘ ਪਾਚਨ ਪੰਥ ਪ੍ਰਕਾਸ਼ ਸਫਾ ੨੬।੦
()ਸ਼ਮਸ਼ੇਰ ਖਾਲਸਾ ਭਾਗ ੨, ਸਫ਼ਾ ੨੧੫ । []ਰਤਨ ਸਿੰਘ ਪਰਾਚੀਨ ਪੰਥ ਪ੍ਰਕਾਸ਼, ਏ ਸ਼ਾਰਟ ਹਿਸਟਰੀ ਸਵਾ ੧੨੧