ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੂਮਿਕਾ

ਕੌਣ ਨਹੀਂ ਜਾਣਦਾ ਕਿ ਇਤਿਹਾਸ ਕੌਮੀ ਸਰੀਰ ਵਿਚ ਰੂਹ ਦੇ ਸਮਾਨ ਹੁੰਦਾ ਹੈ । ਜੇ ਸਰੀਰ ਤੋਂ ਰੂਹ ਵੱਖ ਕਰ ਲਈਏ ਤਾਂ ਸਰੀਰ ਨੂੰ ਮੁਰਦਾ ਕਹੀਦਾ ਹੈ । ਰੂਹ ਤੋਂ ਬਿਨਾਂ ਜਿਉਂ ਤਨ ਕੁਝ ਨਹੀਂ ਸਵਾਰ ਸਕਦਾ ਤਿਵੇਂ ਆਪਣੇ ਕੌਮੀ ਇਤਿਹਾਸ ਦੀ ਸੰਭਾਲ ਤੋਂ ਬਿਨਾਂ ਕੌਮਾਂ ਆਪਣੀ ਮੌਤੇ ਆਪ ਮਰ ਜਾਂਦੀਆਂ ਹਨ ਅਤੇ ਆਪਣੇ ਨਾਮ ਨਿਸ਼ਾਨੇ ਨੂੰ ਸਦਾ ਲਈ ਮਿਟਾ ਦਿੰਦੀਆਂ ਹਨ । ਇਸ ਲਈ ਜੀਵਤ ਕੌਮਾਂ ਆਪਣੇ ਇਤਿਹਾਸ ਦੀ ਨਿੱਕੀ ਤੋਂ ਨਿੱਕੀ ਘਟਨਾਂ ਨੂੰ ਵੀ ਬਹੁਮੁੱਲਾ ਜਾਣ ਕੇ ਉਸ ਨੂੰ ਸੁਰਖਿਤ ਰੱਖਣ ਲਈ ਦਿਨ ਰਾਤ ਯਤਨ ਕਰਦੀਆਂ ਹਨ ।

ਆਪੋ ਆਪਣੇ ਇਤਿਹਾਸ ਪਰ ਸਭ ਕਿਸੇ ਨੂੰ ਮਾਣ ਹੈ, ਪਰ ਜੋ ਆਈ ਲੜੇ ਨੂੰ ਆਪਣੇ ਅਦੁੱਤੀ ਸ਼ਾਨਦਾਰ ਇਤਿਹਾਸ ਰਾਹੀਂ ਪ੍ਰਾਪਤ ਹੈ, ਉਹ ਕਿਸੇ ਹੋਰ ਨੂੰ ਨਹੀਂ । ਇਹ ਗੱਲ ਅਕਟ ਦਾਅਵੇ ਨਾਲ ਕਹੀ ਜਾ ਸਕੀਦੀ ਹੈ ਕਿ ਜਿੰਨੀਆਂ ਕੁਰਬਾਨਆਂ ਦੇ ਕੇ ਅਤੇ ਸ਼ਹੀਦੀਆਂ ਪਾ ਕੇ ਖਾਲਸੇ ਨੇ ਆਪਣੇ ਇਤਿਹਾਸ ਬਣਾਇਆ ਹੈ, ਸ਼ਾਇਦ ਹੀ ਕਿਸੇ ਹੋਰ ਕੌਮ ਨੇ ਇਸ ਲਈ ਇੰਨਾਂ ਆਪਾ ਵਾਰਿਆ ਹੋਵੇ ।

ਖਾਲਸੇ ਨੇ ਪੰਥਕ ਇਤਿਹਾਸ ਦੀ ਉਸਾਰੀ ਲਈ ਅਗਿਣਤ ਜੀਵਨ ਲਾਏ ਹਨ । ਇਸ ਦੀਆਂ ਨੀਹਾਂ ਵਿਚ ਰੋੜੀ ਦੀ ਥਾਂ ਪਾਵਨ ਸ਼ਹੀਦਾਂ ਦੀਆਂ ਹੱਡੀਆਂ ਪਾਈਆਂ ਹਨ। ਇਸ ਦੀਆਂ