ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ

੪੯

ਕਿ ਪੰਥ ਦੀ ਸੇਵਾ ਕੇਸੀ ਸਵਾਸੀ ਨਿਭ ਜਾਏ । ਇਸ ਤਰ੍ਹਾਂ ਜਿਉਂ ਜਿਉਂ ਨਵਾਬ ਕਪੂਰ ਸਿੰਘ ਵਿਚ ਨਿਮਰਤਾ, ਸੇਵਾ ਤੇ ਗੁਰਸਿੱਖਾਂ ਨਾਲ ਮੈਤਰੀ ਭਾਵ ਵਧਦਾ ਗਿਆ, ਉਧਰ ਖਾਲਸੇ ਦਾ ਮਨ ਵੀ ਉਸ ਦੇ ਸਤਿਕਾਰ ਤੇ ਪਿਆਰ ਨਾਲ ਭਰਪੂਰ ਹੋ ਗਿਆ । ਆਪ ਦੀ ਅੱਖ ਦੇ ਇਸ਼ਾਰੇ ਪਰ ਸਰਬੱਤ ਖਾਲਸਾ ਆਪਣੇ ਆਪ ਨੂੰ ਵਾਰਨ ਵਿਚ ਮਾਣ ਸਮਝਦਾ ਸੀ। ਦਸਾਂ ਸਤਿਗੁਰੂਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਅਦ ਆਪ ਦਾ ਹੁਕਮ ਅਟੱਲ ਮਨਿਆਂ ਜਾਂਦਾ ਸੀ | ਆਪ ਦੇ ਮੁਖ ਤੋਂ ਉਚਰਿਆ ਵਾਕ ਸਦਾ ਪਰਫੁਲਤ ਹੁੰਦਾ ਸੀ । ਇਸ ਬਾਰੇ ਇਤਿਹਾਸ ਵਿਚ ਇਉਂ ਲਿਖਿਆ ਹੈ ਜੋ ਆਪ ਦੇ ਜੀਵਨ ਪਰ ਚੋਖਾ ਚਾਨਣ ਪਾਉਂਦਾ ਹੈ:-

ਕਪੂਰ ਸਿੰਘ ਤਬ ਪੰਥ ਮੈਂ ਗੁਰ ਸਮ ਮਾਨਯੋ ਜਾਤ ।

ਜਤੀ, ਸਤੀ, ਹਠੀ, ਤਪੀ ਬਾ, ਬੀਰ ਵਲੀ ਬਖਿਆਤਾ*।

ਨਵਾਬ ਕਪੂਰ ਸਿੰਘ ਹਕੂਮਤ ਨਾਲ ਮੇਲ ਨੂੰ ਲੰਮਾ ਸੀ ਸਮਝਦਾ, ਉਹ ਕਹਿੰਦਾ ਹੁੰਦਾ ਸੀ ਕਿ ਜਿੰਨਾਂ ਸਮਾਂ ਮਿਲਦਾ ਹੈ ਉਸ ਨੂੰ ਬਹੁਮੁੱਲਾ ਜਾਣ ਕੇ ਉਸ ਤੋਂ ਪੂਰਾ ਪੂਰਾ ਲਾਭ ਕਰ ਲੈਣਾ ਚਾਹੀਦਾ ਹੈ।

ਪਿਛੇ ਜਿਹੇ ਜਦ ਸੰਨ ੧੭੨੯-੩੩ ਵਿਚ ਜ਼ਕਰੀਆ ਖਾਨ ਸਿੰਘਾਂ ਪੁਰ ਅਤਿ ਦੀ ਕਰੜਾਈ ਵਰਤੀ ਸੀ ਤਦੋਂ ਖਾਲਸਾ ਪੰਜਾਬ ਵਿਚੋਂ ਖੇਰੂ ਖੇਰੂ ਹੋ ਗਿਆ ਸੀ । ਨਵਾਬੀ ਮਿਲਣ ਦੇ ਉਪਰੰਤ ਸਭ ਤੋਂ ਪਹਿਲਾ ਕੰਮ ਜੋ ਆਪ ਨੇ ਹੱਥ ਵਿਚ ਲਿਆ ਉਹ ਇਹ ਸੀ ਕਿ ਖੰਡੇ ਹੋਏ ਖਾਲਸੇ ਨੂੰ ਜੰਗਲਾਂ, ਝਾੜਾਂ, ਪਹਾੜਾਂ ਅਤੇ


  • ਰਤਨ ਸਿੰਘ ਪ੍ਰਾਚੀਨ ਪੰਥ ਪ੍ਰਕਾਸ਼, ਸਫ਼ਾ ੬੦੬॥