ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ

੫੧

ਕਰਨੀ ਤੇ ਬੇ-ਦਾਗ ਰਹਿਣੀ ਦੇ ਕਾਰਨ, ਸਤਿਗੁਰਾਂ ਨੇ ਆਪ ਨੂੰ ਵਾਕ ਸਿੱਧੀ ਦੀ ਐਸੀ ਬਰਕਤ ਬਖ਼ਸ਼ੀ ਸੀ ਕਿ ਜੋ ਬਚਨ, ਆਪ ਦੇ ਮੁੱਖ ਤੋਂ ਨਿਕਲਦਾ ਸੀ, ਉਹ ਸਫਲ ਹੁੰਦਾ ਸੀ*। ਹੁਣ ਨਵਾਬ ਕਪੂਰ ਸਿੰਘ ਨੇ ਦੋਵਾਂ ਦਲਾਂ ਲਈ ਕੁਝ ਨਿਯਮ ਨੀਯਤ ਕੀਤੇ ਜੋ ਇਸ ਤਰ੍ਹਾਂ ਸਨ:-

੧. ਜੋ ਮਾਇਆ, ਜਗੀਰ ਤੋਂ ਯਾ ਹੋਰਨਾਂ ਵਸੀਲਿਆਂ ਰਾਹੀਂ ਦੋਵਾਂ ਦਲਾਂ ਵਿਚੋਂ ਕਿਸੇ ਦੇ ਹੱਥ ਆਵੇ ਉਹ ਸਭ ਇਕੋ ਥਾਂ ਜੱਥੇ ਦੀ ਸਾਂਝੀ ਗੋਲਕ ਵਿਚ ਜਮਾਂ ਕੀਤੀ ਜਾਇਆ ਕਰੇ । ੨. ਦੋਵਾਂ ਜੱਥਿਆਂ ਦੇ ਹਰ ਇਕ ਸਿੰਘ ਨੂੰ ਹਥਿਆਰਾਂ ਜਾਂ ਬਸਤਰਾਂ ਆਦਿ ਦੀ ਲੋੜ ਪਵੇ ਤਾਂ ਮਾਇਆ ਇਸੇ ਭੰਡਾਰੇ ਵਿਚੋਂ ਖ਼ਰਚ ਲੀਤੀ ਜਾਵੇ। ੩. ਦੋਵਾਂ ਜੱਥਿਆਂ ਦਾ ਲੰਗਰ ਇਕੋ ਥਾਂ ਤਿਆਰ ਹੋ ਕੇ ਸਭ ਨੂੰ ਇਕੋ ਜਿਹਾ ਵਰਤਾਇਆ ਜਾਵੇ । ੪. ਆਪਣੇ ਜਥੇਦਾਰ ਦਾ ਹੁਕਮ ਮੰਨਣਾ ਹਰ ਇਕ ਸਿੰਘ ਦਾ ਮੁਖ ਫ਼ਰਜ਼ ਹੋਵੇਗਾ । ੫. ਦੋਹਾਂ ਜੱਥਿਆਂ ਦੇ ਸਿੰਘਾਂ ਵਿਚੋਂ ਜਦ ਸੰਬੰਧੀਆਂ ਨੂੰ ਮਿਲਣ ਘਰ ਜਾਣ ਤਾਂ ਜਥੇਦਾਰ ਦੀ ਆਗਿਆ ਕੇ ਜਾਣ ਅਤੇ ਜਦ ਪਰਤ ਕੇ ਆਉਣ ਤਾਂ ਆਪਣੀ ਹਾਜ਼ਰੀ ਦੱਸਿਆ ਕਰਨ ।

ਇਉਂ ਇਹ ਦੋਵੇਂ ਦਲ ਇਕ , ਸਾਂਝੀ ਜਥੇਬੰਦੀ ਵਿਚ ਆ ਗਏ ।ਇਹ ਸਾਂਝ ਇਥੋਂ ਤਕ ਵਧੀ ਕਿ ਜਿਥੇ ਖਾਲਸੇ ਦਾ ਭੰਡਾਰਾ ਸਾਂਝਾ ਸੀ ਅਤੇ ਨਾਲ ਹੀ ਦੁਖ ਅਤੇ ਸੁਖ ਵੀ ਸਭ ਸਾਂਝਾ ਹੋ ਗਿਆ । ਇਕ ਦੀ ਖ਼ੁਸ਼ੀ ਸਭ ਦੀ ਖ਼ੁਸ਼ੀ ਸੀ, ਇਕ ਨੂੰ ਕੰਡਾ ਪੁੜਦਾ ਤਾਂ


*ਏ ਸ਼ਾਰਟ ਹਸ਼ਟਰ) ਅਛ ਦੇ ਖਜ਼, ਸਫ਼ਾ ੧੨੨-੨੩ ।