ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫੨

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ

ਸਾਰੀ ਕੌਮ ਦਾ ਮਨ ਪੀੜ ਨਾਲ ਤੜਪ ਪੈਂਦਾ ਅਤੇ ਉਹ ਉਦੋਂ ਚ ਸ਼ਾਂਤ ਹੋ ਕੇ ਨਹੀਂ ਸਨ ਬਹਿੰਦੇ, ਜਦ ਤਕ ਉਹਦੇ ਦੁਖ ਦੀ ਨਵਿਰਤੀ ਦਾ ਉਪਾ ਨਾ ਸਨ ਕਰ ਲੈਂਦੇ।

ਇਉਂ ਇਹ ਦੋਵੇਂ ਦਲ ਇਕ ਸਾਂਝੇ ਭਾਈਚਾਰੇ ਅਤੇ ਇਕੋ ਪਰਵਾਰ ਵਾਂਗ ਜੀਵਨ ਬਿਤਾਣ ਲੱਗੇ ।

ਮਿਸਲਾਂ ਦੀ ਸਾਜਨਾ

ਉਪਰੋਕਤ ਪਰਬੰਧ ਨੂੰ ਅਜੇ ਬਹੁਤਾ ਸਮਾਂ ਨਹੀਂ ਸੀ ਬੀਤਿਆ ਕਿ ਤਰਨੇ ਦਲ ਦੀ ਗਿਣਤੀ ਵਧ ਕੇ ਕੋਈ ੧੨੦੦੦ ਦੇ ਲਗ ਪਗ ਹੋ ਗਈ । ਹੁਣ ਨਵਾਬ ਕਪੂਰ ਸਿੰਘ ਨੇ ਪੰਥ ਦੇ ਮੁਖੀਆਂ ਦੀ ਇਕ ਇਕੱਤਰਤਾ ਬੁਲਾਈ ਜਿਨ੍ਹਾਂ ਦੇ ਮੂਹਰੇ ਇਹ ਵਿਚਾਰ ਰੱਖੀ ਕਿ ਕਿਉਂਕਿ ਦਲ ਦੇ ਸਿੰਘਾਂ ਦੀ ਗਿਣਤੀ ਹੁਣ ਬਹੁਤ ਵਧ ਰਈ ਹੈ, ਇਕ ਥਾਂ ਲੰਗਰ ਦੇ ਜਾਣ ਅਤੇ ਵਰਤਾਣ ਵਿਚ ਚੋਖਾ ਸਮਾਂ ਬੀਤ ਜਾਂਦਾ ਹੈ, ਵਿਚਾਰ ਇਹ ਹੈ ਕਿ ਤਰਨੇ ਦਲ ਨੂੰ ਪੰਜਾਂ ਭਾਗਾਂ ਵਿਚ ਵੰਡ ਕੇ ਇਨ੍ਹਾਂ ਦੇ ਵੱਖੋ ਵੱਖ ਜਥੇਦਾਰ ਥਾਪੇ ਜਾਣ ਤੇ ਲੰਗਰ ਲਈ ਸਾਂਝੇ ਮੋਦੀਖਾਨੇ (ਭੰਡਾਰੇ) ਵਿਚੋਂ ਰਸਦ ਲੈ ਕੇ ਹਰ ਇਕ ਜੱਥਾ ਆਪੋ ਆਪਣੇ ਲੰਗਰ ਸਜਾ ਲਿਆ ਕਰੇ ।

ਨਵਾਬ ਜੀ ਦੀ ਇਹ ਵਿਉਂਤ ਸਾਰੇ ਮੁਖੀਆਂ ਪਰਵਾਨ ਕਰ ਲਈ । ਇਸ ਦੇ ਉਪਰੰਤ ਤਰਨੇ ਦਲ ਨੂੰ ਹੇਠ ਲਿਖੇ ਪੰਜਾਂ ਭਾਗਾਂ ਵਿਚ ਵੰਡਿਆ ਗਿਆ ਜਿਸ ਦੇ ਜਥੇਦਾਰਾਂ ਦੇ ਨਾਂ ਇਹ ਹਨ:

ਪਹਿਲਾ ਜੱਥਾ-ਬਾਬਾ ਦੀਪ ਸਿੰਘ ਜੀ ਦੀ ਦੇਖ-ਰੇਖ ਵਿਚ ਰੱਖਿਆ ।

ਦੂਜਾ ਜੱਥਾ-ਕਰਮ ਸਿੰਘ ਧਰਮ ਸਿੰਘ ਅੰਮ੍ਰਿਤਸਰੀਏ ਰੱਬ ਸੌਂਪਿਆ।