ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ

੫੪

ਜੱਸਾ ਸਿੰਘ ਦਾ ਮੇਲ

ਬਾਦਸ਼ਾਹ ਜੱਸਾ ਸਿੰਘ ਆਹਲੂਵਾਲੀਏ ਦਾ ਜਨਮ ਸਰਦਾਰ ਬਦਰ ਸਿੰਘ ਦੇ ਘਰ ਸੰਨ ੧੭੧੮ ਈ: ਨੂੰ ਹੋਇਆ* । ਪਿਤਾ ਦਾ ਛਤਰ ਨਿੱਕੀ ਉਮਰ ਵਿਚ ਉਸ ਦੇ ਸਿਰ ਤੋਂ ਉਠ ਗਿਆ । ਇਸ ਦੀ ਸੁਘੜ ਮਾਂ, ਉਸ ਨੂੰ ਬਾਲਕੀ ਉਮਰ ਵਿਚ ਨਾਲ ਲੈ ਕੇ ਸ੍ਰੀ ਮਾਤਾ ਸੁੰਦਰੀ ਜੀ ਦੀ ਸੇਵਾ ਵਿਖੇ ਦਿੱਲੀ ਪਹੁੰਚੀ । ਜਗਤ ਮਾਤ ਸੁੰਦਰੀ ਜੀ ਨੇ ਇਸ ਬਾਲਕ ਨੂੰ ਆਪਣੇ ਪੁੱਤਾਂ ਵਤ ਸਮਝ ਕੇ, ਕਈ ਵਰਿਆਂ ਤਕ ਆਪਣੇ ਪਾਸ ਰੱਖਿਆ✝ ।

ਵਿਦਾਇਗੀ ਸਮੇਂ ਮਾਤਾ ਜੀ ਨੇ ਇਸ ਨੂੰ ਦਸਮ ਪਾਤਸ਼ਾਹ ਜੀ ਦੀ ਇਕ ਸ਼ਮਸ਼ੇਰ ਇਕ ਗੁਰਜ਼() ਅਤੇ ਇਕ ਚਾਂਦੀ ਦਾ ਆਸਾ ਬਖ਼ਸ਼ਿਆ ਅਤੇ ਨਾਲ ਹੀ ਅਸੀਸ ਦਿੱਤੀ ਕਿ ਤੇਰੀ ਅਰਦਲ ਵਿਚ ਆਸਾ ਬਰਦਾਰ (ਚੋਬਦਾਰ) ਰਹਿਣਗੇ।[]


*ਕਪੂਰਥਲਾ ਸਟੇਟ, ਇਟਜ਼ ਪਾਸਟ ਐਡ ਪ੍ਰੈਜੈਟ, ਸਫਾ ੧

✝ਰੋਜ਼ਨਾਮਚਾ ਰਿਆਸਤ ਕਪੂਰਥਲਾ, ਸਫਾ ੧੦੨ ।

✝ਇਹ ਸ੍ਰੀ ਸਾਹਿਬ ਰਿਆਸਤ ਕਪੂਰਬਲੇ ਵਿਚ ਅਜੇ ਤਕ ਮੌਜੂਦ ਹੈ ।

()ਇਸ਼ ਗੁਰਜ਼ ਦੇ ਦਰਸ਼ਨ ਸ੍ਰੀ ਅਕਾਲ ਤਖਤ ਸਾਹਿਬ ਹੁਣ ਵੀ ਸੰਗਤਾਂ ਨੂੰ ਕਰਾਏ ਜਾਂਦੇ ਹਨ ।

[]ਲੈਪਲ ਰਿਫ਼ਨ, ਰਾਜਾਜ਼ ਆਫ਼ ਦੀ, ਪੰਜਾਬ, ਸਫਾ ੩੫੫।