ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ

੫੫

ਨਵਾਬ ਕਪੂਰ ਸਿੰਘ ਦੀ ਸੌਂਪਣੀ ਵਿਚ

ਸ੍ਰੀ ਮਾਤਾ ਸੁੰਦਰੀ ਜੀ ਨੇ ਉਪਰ ਲਿਖੀਆਂ ਬਖ਼ਸ਼ਸ਼ਾਂ ਦੇ ਨਾਲ ਇਕ ਹੁਕਮਨਾਮਾ ਨਵਾਬ ਕਪੂਰ ਸਿੰਘ ਵਲ ਲਿਖਵਾ ਭੇਜਿਆ, ਜਿਸ ਵਿਚ ਹੁਕਮ ਸੀ ਕਿ ਜੱਸਾ ਸਿੰਘ ਨੂੰ ਸਾਡਾ ਬੱਚਾ ਜਾਣ ਕੇ ਇਸ ਨੂੰ ਸਿੰਘਾਂ ਵਾਲੇ ਸਰਬ ਗੁਣਾਂ ਵਿਚ ਨਿਪੁੰਨ ਕਰ ਦੇਣਾ ।

ਨਵਾਬ ਜੀ ਨੇ ਮਾਤਾ ਜੀ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਥੋੜੇ ਸਮੇਂ ਵਿਚ ਹੀ ਇਸ ਨੌ-ਨਿਹਾਲ ਨੂੰ ਗੁਰ ਸਿੱਖਾਂ ਵਾਲੇ ਸਰਬੱਤ ਉੱਚ ਗੁਣਾਂ ਨਾਲ ਭੂਸ਼ਤ ਕਰ ਦਿੱਤਾ ।

ਇਸ ਦੇ ਕੁਝ ਦਿਨਾਂ ਬਾਅਦ ਨਵਾਬ ਜੀ ਨੇ ਇਸ ਨੂੰ ਹੋਣਹਾਰ ਸਪੁਤਰ ਜਾਣ ਕੇ ਉਸ ਨੂੰ ਦਲ ਦੇ ਤੋਸ਼ਾਖਾਨੇ (ਭੰਡਾਰੇ) ਦੀਆਂ ਕੁੰਜੀਆਂ ਸੌਂਪ ਦਿੱਤੀਆਂ | ਹੁਣ ਆਪ ਦੀ ਮੁੱਖ ਸੇਵਾ ਘੋੜਿਆਂ ਲਈ ਦਾਣਾ ਆਦਿ ਵੰਡਣਾ ਸੀ ।

ਹਕੂਮਤ ਦਾ ਪ੍ਣ ਤੋੜਨਾ

ਸੰਨ ੧੮੩੩-੩੪, ਖ਼ਾਲਸੇ ਲਈ ਬੜੇ ਸੁਭਾਗੇ ਵਰੇ ਸਨ ਜਦ ਕਿ ਨਵਾਬ ਕਪੂਰ ਸਿੰਘ ਦੀ ਯੋਗ ਅਗਵਾਈ ਵਿਚ ਖਿੰਡਿਆ ਹੋਇਆ ਖ਼ਾਲਸਾ ਇਕ ਸ਼ਕਤੀਮਾਨ ਜਥੇਬੰਦੀ ਵਿਚ ਜੁੜ ਗਿਆ । ਇਸ ਸਮੇਂ ਵਿਚ ਨਾ ਕੇਵਲ ਜਥੇਬੰਦੀ ਹੀ ਪੱਕੀ ਹੋਈ ਸਗੋ ਬੁਢੇ ਦਲ ਦੇ ਪਰਚਾਰ ਦਾ ਫਲ ਇਹ ਹੋਇਆ ਕਿ ਹਜ਼ਾਰਾਂ ਦੀ ਗਿਣਤੀ ਵਿਚ ਅਨਮਤਾਂ ਦੇ ਜੀਵ ਅੰਮ੍ਰਿਤ ਛਕ ਕੇ ਖ਼ਾਲਸਾ ਪੰਥ ਵਿਚ ਰਲ ਗਏ । ਖ਼ਾਲਸੇ ਦੀ ਇਸ ਮਹਾਨ ਏਕਤਾ