ਸਮੱਗਰੀ 'ਤੇ ਜਾਓ

ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੰਧਾਂ ਨੂੰ ਇੱਟਾਂ ਦੀ ਥਾਂ ਕੌਮੀ ਪਰਵਾਨਿਆਂ ਦੀਆਂ ਖੋਪਰੀਆਂ ਲਾਈਆਂ ਹਨ । ਚੁਨੇ ਦੀ ਥਾਂ ਉਪਕਾਰੀਆਂ ਤੇ ਦੁਖ-ਵੰਡਾਉ ਮਹਾਨ ਪੁਰਖਾਂ ਦਾ ਪਵਿੱਤਰ ਲਹੂ ਵਰਤਿਆ ਹੈ।

ਇਸ ਦਾ ਨਕਸ਼ਾ ਸੰਸਾਰ ਦੇ ਮਹਾਨ ਚਿਤਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਵਿਉਂਤਿਆ ਸੀ । ਇਸ ਲਈ ਖਾਲਸੇ ਦਾ ਇਤਿਹਾਸ ਇਕ ਜੀਵਤ ਸ਼ਕਤੀ ਦਾ ਦੂਜਾ ਨਾਂ ਹੈ। ਪਰ ਇਹ ਰੱਲ ਵੱਡੀ ਹੈਰਾਨ ਕਰ ਦੇਣ ਵਾਲੀ ਹੈ ਕਿ ਜਿੰਨੀ ਅਰੁਚੀ ਆਪਣੇ ਕਾਰਨਾਮਿਆਂ ਦੇ ਇਤਿਹਾਸ ਦੀ ਸੰਭਾਲ ਲਈ ਖਾਲਸੇ ਦੱਸੀ ਹੈ ਸ਼ਾਇਦ ਹੀ ਕਿਸੇ ਹੋਰ ਨੇ ਦੱਸੀ ਹੋਵੇ । ਜੇ ਜਗਤ ਦਾ ਇਤਿਹਾਸ ਇਕ ਤਾਜ ਮੰਨ ਲਈਏ ਤਾਂ ਖਾਲਸੇ ਦਾ ਇਤਿਹਾਸ ਉਸ ਵਿਚ ਜੜਿਆ ਹੋਇਆ ਕੋਹਨੂਰ ਹੀਰਾ ਹੈ । ਪਰ ਸਾਡੀ ਅਣਗਹਿਲੀ ਦੀ ਗੁਰਦ ਅਤੇ ਬੇਪਰਵਾਹੀ ਦੀ ਧੂੜ ਨੇ ਉਸ ਦੀ ਲਿਸ਼ਕਾਰ ਨੂੰ ਧੁੰਦਲਾ ਕਰ ਦਿੱਤਾ ਹੈ।

ਨਵਾਬ ਕਪੂਰ ਸਿੰਘ ਦਾ ਜੀਵਨ ਸਮਾਂ (੧੭੫੪ ਤੋਂ ੧੮੧੧ ਬਿ:) ਖਾਲਸਾ ਪੰਥ ਲਈ ਅਤਿ ਦੀਆਂ ਕਰੜਾਈਆਂ ਤੇ ਕੁਰਬਾਨੀਆਂ ਦਾ ਜੁਗ ਸੀ । ਇਹ ਉਹੀ ਸਮਾਂ ਸੀ ਜਦੋਂ ਖਾਲਸੇ ਦੇ ਸਿਰਾਂ ਲਈ, ਹਕੂਮਤ ਵਲੋਂ ਇਨਾਮ ਤੇ ਜਗੀਰਾਂ ਮੁਕੱਰਰ ਕੀਤੀਆਂ ਗਈਆਂ ਸਨ । ਇਹ ਉਹੀ ਭਿਆਨਕ ਸਮਾਂ ਸੀ ਜਦੋਂ ਖਾਲਸੇ ਦੀਆਂ ਮਹਾਨ ਉੱਚ ਹਸਤੀਆਂ ਨੂੰ ਚੁਣ ਚੁਣ ਕੇ ਅਕਹਿ ਤੇ ਅਸਹਿ ਕਸ਼ਟ ਦੇ ਦੇ ਕੇ ਸ਼ਹੀਦ ਕੀਤਾ ਗਿਆ ਸੀ । ਜਿਨ੍ਹਾਂ ਵਿਚੋਂ ਭਾਈ ਤਾਰਾ ਸਿੰਘ ਜੀ ਡਲਵਾਂ, ਪਰ-ਉਪਕਾਰੀ ਨੂੰ ਸ਼ਹੀਦ ਕੀਤਾ ਗਿਆ । ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਜੁਦੇ ਕੀਤੇ