ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ
੫੭
ਇਸ ਮਹਾਨ ਜਥੇਬੰਦੀ ਵਿਚ ਇਕ-ਮਿਕ ਹੋ ਜਾਣ ਬਾਰੇ ਸੁਣ ਕੇ
ਉਹ ਭੈ-ਭੀਤ ਹੋ ਗਿਆ ਸੀ ਅਤੇ ਕਿਸੇ ਬਹਾਨੇ ਨਾਲ ਖਾਲਸੇ ਨੂੰ ਮੁੜ ਖੇਰੂ ਖੇਰੂ ਕਰਨ ਤੇ ਉਸ ਪਰ ਮੁੜ ਅਤਿਆਚਾਰ ਅਰੰਭਣਾ ਚਾਹੁੰਦਾ ਸੀ।[1]
ਜ਼ਕਰੀਆ ਖ਼ਾਨ ਦੀ ਮੁੜ ਕਰੜਾਈ
ਖਾਨ ਬਹਾਦਰ ਦੇ ਪ੍ਰਣ ਭੰਗ ਕਰ ਦੇਣ ਦੇ ਉਪਰੰਤ ਖਾਲਸੇ ਦਾ ਖੁਰਾ ਖੋਜ ਮਿਟਾ ਦੇਣ ਲਈ, ਪਹਿਲਾ ਕੰਮ ਉਸ ਇਹ ਕੀਤਾ ਕਿ ੪੦੦੦ ਸਵਾਰਾਂ ਦੀ ਇਕ ਫਿਰਤੁ ਫ਼ੌਜ ਨੀਯਤ ਕੀਤੀ । ਇਸ ਨੂੰ ਅੱਠ ਹਿਸਿਆਂ ਵਿਚ ਵੰਡ ਕੇ ਇਨ੍ਹਾਂ ਦੀ ਵਾਗ ਡੋਰ ਸ਼ਾਹੀ ਫੌਜ ਵਿਚੋਂ ਚੋਣਵੇਂ ਤੇ ਨਿਡੱਰ ਮੁਖੀਆਂ ਦੇ ਹੱਥ ਸੌਂਪੀ । ਇਨ੍ਹਾਂ ਅੱਠ ਦਸਤਿਆਂ ਨੂੰ ਪੰਜਾਬ ਦੀ ਲੰਮਾਈ ਚੁੜਾਈ ਵਿਚ ਫਿਰ ਨਿਕਲਣ ਦਾ ਹੁਕਮ ਦਿੱਤਾ ਕਿ ਉਹ ਪਿੰਡਾਂ, ਝੱਲਾਂ, ਜੰਗਲਾਂ ਅਤੇ ਖੱਡਾਂ ਵਿਚ ਸਿੰਘਾਂ ਦੀ ਭਾਲ ਕਰਨ ਤੇ ਜਿਥੇ ਕੋਈ ਸਿੱਖ ਮਿਲੇ ਉਸ ਨੂੰ ਉਥੇ ਹੀ ਮਾਰ ਦੇਣ ਜਾਂ ਜੀਊਂਦਾ ਫੜ ਕੇ ਲਾਹੌਰ ਭੇਜ ਦੇਣ ।
ਇਨਾਂ ਫਿਰਤੁ ਰਸਾਲਿਆਂ, ਪੰਜਾਬ ਦੀ ਚੱਪਾ ਚੱਪਾ ਧਰਤੀ ਛਾਣ ਮਾਰੀ ! ਜਿਥੇ ਵੀ ਕੋਈ ਸਿੰਘ ਮਿਲਿਆ, ਉਸ ਨੂੰ ਉਥੇ ਹੀ ਮੁਕਾ ਦਿੱਤਾ ! ਹੁਣ ਕਦੀ ਕਦੀ ਖਾਲਸੇ ਦਾ ਸ਼ਾਹੀ ਸੈਨਾ ਨਾਲ ਮੈਦਾਨ ਵਿਚ ਸਾਹਮਣਾ ਵੀ ਹੋ ਪੈਂਦਾ ਸੀ । ਐਸੇ ਸਮੇਂ ਖਾਲਸ ਫਿਰਤੂ ਸੈਨਾਂ ਤੋਂ ਹਥਿਆਰ ਅਤੇ ਘੋੜੇ ਖੋਹ ਕੇ ਲੈ ਜਾਂਦਾ ਅਤੇ
- ↑ ਭਾਈ ਰਤਨ ਸਿੰਘ ਭੰਗੂ, ਪ੍ਰਾਚੀਨ ਪੰਥ ਪ੍ਰਕਾਸ਼, ਸਫ਼ਾ ੨੬੭: ਏ ਸ਼ਾਰਟ ਹਿਸਟਰ ਆਫ ਸਿਖਜ਼; ਸਵ: ੧੨੩ ॥