ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫੮

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ

ਤੁਰਤ ਫੁਰਤ ਮੁੜ ਜੰਗਲਾਂ ਵਿਚ ਪਹੁੰਚ ਜਾਂਦਾ !

ਇਹ ਅਤਿਆਚਾਰ ਚੋਖਾ ਸਮਾਂ ਚਾਲੂ ਰਹੇ ਪਰ ਜ਼ਕਰੀਆ ਖ਼ਾਨ ਨੂੰ ਜਿੰਨਾ ਛੇਤੀ ਖਾਲਸੇ ਨੂੰ ਮੁਕਾ ਦੇਣ ਦੀ ਆਸ ਸੀ, ਉਸ ਵਿਚ ਉਸ ਨੂੰ ਭਾਰੀ ਨਿਰਾਸਤਾ ਹੋਈ !

ਅਤਿ ਦੇ ਕਹਿਰ

ਜ਼ਕਰੀਆ ਖ਼ਾਨ ਨੇ ਜਦ ਕੁਝ ਸਮੇਂ ਦੇ ਉਪਰੰਤ ਸਿੰਘਾਂ ਮਗਰ ਛੱਡੀ ਗਈ ਫਿਰਤੂ ਫ਼ੌਜ ਦੇ ਖ਼ਰਚ ਦਾ ਵੇਰਵਾ ਡਿੱਠਾ ਤਾਂ ਉਹ ਘਬਰਾ ਉਠਿਆ, ਕਿਉਂਕਿ ਖ਼ਰਚ ਬਹੁਤ ਵਧ ਸੀ ਅਤੇ ਇਸ ਤੋਂ ਲਾਭ ਕਿਤੇ ਬਹੁਤ ਘੱਟ । ਉਧਰ ਸਿੰਘਾਂ ਦੇ ਸਾਰੇ ਪੰਜਾਬ ਵਿਚ ਰਾਮਰੌਲੇ ਦੇ ਕਾਰਨ, ਹਕੁਮਤ ਦੇ ਮਾਲੀਏ ਆਦਿ ਦੀ ਆਮਦਨੀ ਲਗ ਪਗ ਸਾਰੀ ਰੁਕ ਰਈ ਅਤੇ ਜੋ ਕੁਝ ਕਿਸੇ ਇਲਾਕੇ ਤੋਂ ਖ਼ਜ਼ਾਨੇ ਲਈ ਆਉਂਦਾ ਵੀ ਸੀ, ਤਾਂ ਉਹ ਰਾਜਧਾਨੀ ਵਿਚ ਪਹੁੰਚਣ ਤੋਂ ਪਹਿਲਾਂ ਹੀ ਸਿੰਘ ਰਾਹ ਵਿਚ ਖੋਹ ਲੈਂਦੇ ਸਨ, ਇਨ੍ਹਾਂ ਔਕੜਾਂ ਦੇ ਕਾਰਨ ਸ਼ਾਹੀ ਖ਼ਜ਼ਾਨਾ ਖਾਲੀ ਹੋਣ ਲੱਗਾ ।

ਗਸ਼ਤੀ ਮੈਨਾ ਦੇ ਅਸਹਿ ਭਾਰ ਨੂੰ ਹਲਕਾ ਕਰਨ ਲਈ ਖ਼ਾਨ ਬਹਾਦਰ ਨੇ ਇਕ ਹੋਰ ਵਿਉਂਤ ਸੋਚੀ ਕਿ ਸਿੰਘਾਂ ਦੀ ਫੜੋ ਫੜੀ ਵਾਲੀ ਫ਼ੌਜ ਦੀ ਗਿਣਤੀ ਘਟਾ ਕੇ ਉਸ ਦੀ ਸਹਾਇਤਾ ਲਈ ਮੁਲਕੀ ਕਰਮਚਾਰੀਆਂ ਨੂੰ ਨਾਲ ਮਿਲਾ ਲਿਆ । ਨਵੇਂ ਪਰਬੰਧ ਅਨੁਸਾਰ ਪਰਗਨੇਦਾਰਾਂ, ਤਲਕੇਦਾਰਾਂ, ਕਾਨੂੰਗੋਆਂ, ਪਿੰਡਾਂ ਦੇ ਚੌਧਰੀਆਂ, ਨੰਬਰਦਾਰਾਂ ਅਤੇ ਜਾਗੀਰਦਾਰਾਂ ਦੇ ਨਾਂ ਪਰ ਫੁਰਮਾਨ ਜਾਰੀ ਕਰਕੇ ਉਨ੍ਹਾਂ ਤੋਂ ਜ਼ਿਮੇਂਵਾਰੀ ਲੈ ਲਈ