ਗਏ । ਭਾਈ ਤਾਰੂ ਸਿੰਘ ਜੀ ਪੂਲਾ ਦੀ ਖੋਪਰੀ ਉਤਾਰੀ ਗਈ ਬਹਾਦਰ ਈ ਮਹਿਤਾਬ ਸਿੰਘ ਵੀਰਾਂਕੋਟੀਏ ਨੂੰ ਅਤਿ ਦੇ ਕਸ਼ਟ ਦੇ ਕੇ ਸ਼ਹੀਦ ਕੀਤਾ ਗਿਆ । ਭਾਈ ਸੁਬੇਗ ਸਿੰਘ ਤੇ ਨੌ-ਨਿਹਾਲ ਸ਼ਾਹ੫ਤ ਸਿੰਘ ਨੂੰ ਚਰਖੜੀਆਂ ਪਰ ਚਾੜ੍ਹ ਕੇ ਉਨ੍ਹਾਂ ਦੇ ਹੱਡ ਚੂਰ ਚੂਰ ਕੀਤੇ ਗਏ ।
ਇਹ ਉਹੀ ਅਨਿਆਈ ਸਮਾਂ ਸੀ ਜਦੋਂ ਜ਼ਾਲਮ ਮੀਰ ਮਨੂੰ ਦੇ ਹੁਕਮ ਨਾਲ ਕੌਮ ਦੀਆਂ ਬਦਲੀਆਂ ਬੀਬੀਆਂ ਨੂੰ ਕੇਵਲ ਸਿੱਖੀ ਨੂੰ ਪਿਆਰ ਕਰਨ ਦੇ ਦੋਸ਼ ਵਿਚ ਸ਼ਹੀਦ ਗੰਜ ਲਾਹੌਰ, ਦੇ ਭੋਰਿਆਂ ਵਿਚ ਬੰਦੀਵਾਨ ਕੀਤਾ ਗਿਆ ਅਤੇ ਇਨ੍ਹਾਂ ਤੋਂ ਸਵਾ ਅਵਾ ਮਣ ਪੀਸਣ ਪੀਸਾਇਆ ਗਿਆ । ਇਨ੍ਹਾਂ ਬੀਰ ਸਪੁੱਤਰੀਆਂ ਦੀਆਂ ਝੋਲੀਆਂ ਵਿਚੋਂ ਇਨ੍ਹਾਂ ਦੇ ਪਿਆਰੇ ਤੇ ਇਆਣੇ ਬੱਚੇ ਖੋਹ ਖੋਹ ਕੇ ਨੇਜ਼ਿਆਂ ਨਾਲ ਪਰੋਤੇ ਗਏ ਅਤੇ ਉਨ੍ਹਾਂ ਚਿਚਲਾ ਚਿਚਲਾ ਤੇ ਲੁਛ ਲੁਛ ਕੇ ਜਾਨਾਂ ਵਾਰੀਆਂ । ਅਨੇਕ ਮਾਸੂਮ ਬੱਚੇ ਬੱਚੀਆਂ ਦੇ ਪਟ ਛੁਰਿਆਂ ਨਾਲ ਚੀਰ ਕੇ ਉਨ੍ਹਾਂ ਦੀਆਂ ਆਂਦਰਾਂ ਕੱਢ ਕੇ ਉਨ੍ਹਾਂ ਦੀਆਂ ਮਾਵਾਂ ਦੇ ਗਲਾਂ ਵਿਚ ਪਾਈਆਂ ਗਈਆਂ । ਭੁੱਖੀਆਂ ਤੇ ਪਿਆਸੀਆਂ ਰਹਿ ਕੇ ਆਪਣੀਆਂ ਜਾਨਾਂ ਵਾਰੀਆਂ । ਪਰ ਸਿੱਖੀ ਸਿਦਕ ਅੰਤ ਪ੍ਰੰਯਤ ਨਿਭਾਇਆ ।
ਹਾਂ ਜੀ ! ਇਹ ਉਹੀ ਸਮਾਂ ਸੀ ਜਦ ਸਾਰੀ ਖਾਲਸਾ ਕੌਮ ਬੀਬੀਆਂ ਤੇ ਬੱਚਿਆਂ ਦੇ ਘਰ ਬਾਰ ਤਿਆਗ ਜੰਗਲਾਂ ਵਿਚ ਜਾ ਰਹੇ ਅਤੇ ਦਰੱਖਤਾਂ ਦੇ ਪੱਤੇ ਖਾ ਕੇ ਜੀਵਨ ਬਿਤਾਇਆ । ਪਰ ਕਰਣੀ ਦੇ ਸੂਰੇ ਤੇ ਰਹਿਣੀ ਦੇ ਪੂਰੇ ਨਵਾਬ ਕਪੂਰ ਸਿੰਘ ਨੇ ਖਾਲਸੇ ਦੇ ਮੰਝਧਾਰ ਵਿਚ ਫਾਥੇ ਪਏ ਬੇੜੇ ਨੂੰ ਲਹਿਰਾ ਤੇ ਤੁਫ਼ਾਨਾਂ ਵਿਚੋਂ