ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਹੀ ਸਲਾਮਤ ਬਚਾ ਕੇ ਐਸ਼ੀ ਯੋਗਤਾ ਨਾਲ ਜਾ ਬੰਨੇ ਲਾਇਆ ਕਿ ਵੈਰੀ ਵੀ ਹੈਰਾਨ ਰਹਿ ਗਏ । ਖਾਲਸੇ ਨੂੰ ਮੁਕਾਣ ਵਾਲੇ ਆਪ ਮੁਕ ਗਏ ਪਰ ਖਾਲਸਾ ਦਿਨ ਦੂਣੀ ਤੇ ਰਾਤ ਚੌਉਣੀ ਉੱਨਤੀ ਕਰਦਾ ਹੋਇਆ ਸੈਂਕੜਿਆਂ ਤੋਂ ਹਜ਼ਾਰਾਂ ਅਤੇ ਹਜ਼ਾਰਾਂ ਤੋਂ ਲੱਖਾਂ ਦੀ ਗਿਣਤੀ ਵਿਚ ਵਧਦਾ ਗਿਆ । ਆਪਣੇ ਸਰਬ ਗੁਣ ਨਿਪੁੰਨ ਆਗੂ ਦੀ ਯੋਗ ਅਗਵਾਈ ਨਾਲ ਜਥੇਬੰਦ ਹੋ ਕੇ ਖਾਲਸਾ ਐਸਾ ਸ਼ਕਤੀਮਾਨ ਹੋ ਗਿਆ ਕਿ ਕੋਈ ੩੨ ਕੁ ਸਾਲਾਂ ਦੇ ਥੋੜੇ ਜਹੇ ਸਮੇਂ ਵਿਚ ਜਿੱਥੇ ਸਿੱਖਾਂ ਨੂੰ ਪੰਜਾਬ ਵਿਚ ਕੋਈ ਪੈਰ ਧਰਨ ਨੂੰ ਥਾਂ ਨਹੀਂ ਸੀ ਦਿੰਦਾ ਉਥੇ ਉਹ ਸਾਰੇ ਦੇਸ਼ ਦੇ ਖੁਦ ਮੁਖ਼ਾਤਰ ਮਲਕ ਬਣ ਗਏ ।

ਨਵਾਬ ਕਪੂਰ ਸਿੰਘ ਦੀ ਇਸ ਕਰੜੇ ਸਮੇਂ ਪੰਥ ਲਈ ਕੀਤੀ ਸੇਵਾ ਦਾ ਸੰਖੇਪ ਵੇਰਵਾ ਇਹ ਹੈ:-

੧-ਆਪ ਦੋਂ ਸੇਵਾ ਦੇ ਮੈਦਾਨ ਵਿਚ ਆਏ ਤਾਂ ਆਪ ਨੇ ਕੀ ਡਿੱਠਾ ਕਿਸਾਰੀ ਖਾਲਸਾ ਕੌਮ ਖੇਰੂ ਖੇਰੂ ਹੋ ਚੁੱਕੀ ਹੀਂ । ਆਪ ਨੇ ਸਭ ਤੋਂ ਪਹਿਲਾ ਕੰਮ ਇਹ ਹੱਥ ਵਿਚ ਲਿਆ ਕਿ ਫੁਟ ਦੀ ਮਾਰ ਨਾਲ ਨਿਭਾਣੀ ਹੋ ਚੁਕੀ ਕੌਮ ਨੂੰ ਮੁੜ ਇਕ ਜਥੇਬੰਦੀ ਦੀ ਪਿਆਰ-ਲੜੀ ਵਿਚ ਪਰੋ ਕੇ,ਐਸਾ ਸ਼ਕਤੀਮਾਨ ਕਰ ਦਿੱਤਾ ਕਿ ਜਿਸ ਦੀ ਨਿਰਭੈਤਾ ਦੇ ਕਾਰਨਾਮੇ ਵੇਖ ਕੇ ਨਾਦਰ ਸ਼ਾਹ ਵਰਗਾ ਵਿਜੱਈ ਤੇ ਹੰਕਾਰੀ ਆਦਮੀ ਵੀ ਹੱਕਾ-ਬੱਕਾ ਹੋ ਗਿਆ ਸੀ |

੨-ਆਪ ਦੀ ਉੱਚੀ ਸੁਰਤ ਤੇ ਦੂਰ-ਦਰਸ਼ਕਤਾ ਦਾ ਇਹ ਅਦੁੱਤੀ ਕਮਾਲ ਸੀ ਕਿ ਸਾਰੇ ਪੰਥ ਨੂੰ ਪਹਿਲਾਂ ਦੋਵਾਂ ਦਲਾਂ ਵਿਚ, ਬੁੱਢਾ