ਸਮੱਗਰੀ 'ਤੇ ਜਾਓ

ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਤਰਨੇ ਦਲ ਦਾ ਰੂਪ ਦਿੱਤਾ ਅਤੇ ਮੁੜ ਸਮੇਂ ਦੀ ਲੋੜ ਨੂੰ ਮੁਖ ਰੱਖ ਕੇ ਇਨ੍ਹਾਂ ਦੋਵਾਂ ਦਲਾਂ ਨੂੰ ਮਿਸਲਾਂ ਦੀ ਸ਼ਕਲ ਵਿਚ ਪਲਟਾ ਦਿੱਤਾ । ਇਸ ਦੇ ਨਾਲ ਹੀ ਸਾਰੀ ਕੌਮ ਦੀ ਜੀਵਨ-ਧਾਰਾ ਬਦਲ ਕੇ ਇਨ੍ਹਾਂ ਦੇ ਮਨਾਂ ਵਿਚ ਆਪਣੇ ਦੇਸ਼ ਦੀ ਸੁਰਖਿਆ ਅਤੇ ਬਦੇਸ਼ੀ ਜਰਵਾਣਿਆਂ ਦੇ ਰਾਜ ਦੀਆਂ ਜੜਾਂ ਕਟ ਦੇਣ ਦੇ ਉਤਸ਼ਾਹ ਦੀਆਂ ਐਸੀਆਂ ਅਬੁੱਝ ਜੋਤਾਂ ਜਗਾ ਦਿੱਤੀਆਂ ਜਿਨ੍ਹਾਂ ਦੇ ਬੁਝਾਣ ਲਈ ਜ਼ੁਲਮੀ ਹਕੂਮਤ ਨੇ ਕਰੜੀਆਂ ਤੋਂ ਕਰੜੀਆਂ ਹਨੇਰੀਆਂ ਝੁਲਾਈਆਂ, ਪਰ ਇਹ ਸ਼ਮਾਂ ਸਦਾ ਜਗ-ਮਗਾਂਦੀ ਰਹੀ ਅਤੇ ਆਪਣੀਆਂ ਅਗਿਣਤ ਕੁਰਬਾਨੀਆਂ ਦੀ ਸ਼ਕਤੀ ਨਾਲ ਨਿਰਦਈ ਬਦੇਸ਼ੀ ਹਕੂਮਤ ਦਾ ਅੰਤ ਕਰ ਦਿੱਤਾ।

੩-ਆਪ ਨੇ ਆਪਣੀ ਉੱਚ ਰਹਿਣੀ ਦੀ ਛੋਹ ਨਾਲ ਖਾਲਸਾ ਕੌਮ ਨੂੰ ਐਸੀ ਸਾਂਝੀਵਾਲਤਾ ਦੇ ਸੱਚਿਆਂ ਵਿਚ ਢਾਲ ਦਿੱਤਾ ਕਿ ਇਨ੍ਹਾਂ ਦਾ ਸਭ ਕੁਝ ਸਾਂਝਾ ਕਰ ਦਿੱਤਾ। ਇਨ੍ਹਾਂ ਦਾ ਦੁਖ ਸਾਂਝਾ, ਸੁਖ ਸਾਂਝਾ, ਲੰਗਰ ਸਾਂਝ ਅਤੇ ਭੰਡਾਰਾ (ਖਜ਼ਾਨਾ) ਆਦਿ ਸਭ ਸਾਂਝਾ ਹੋ ਗਿਆ । ਇਹ ਸਾਂਝ ਇਥੋਂ ਤਕ ਵਧੀ fਕ ਇਨ੍ਹਾਂ ਵਿਚੋਂ ਕਿਸੇ ਇਕ ਨੂੰ ਕੰਡਾ ਚੁਭਦਾ ਸੀ ਤਾਂ ਇਸ ਦੀ ਪੀੜ ਨਾਲ ਸਾਰੀ ਕੌਮ ਤੜਫ ਪੈਂਦੀ ਸੀ ਅਤੇ ਜੇ ਇਕ ਨੂੰ ਲਾਭ ਪ੍ਰਾਪਤ ਹੁੰਦਾ ਸੀ ਤਾਂ ਇਸ ਨੂੰ ਸਭ ਕੋਈ ਆਪਣਾ ਲਾਭ ਸਮਝਦਾ ਸੀ ।

੪-ਅਤਿ ਦੇ ਭਿਆਨਕ ਕਸ਼ਟਾਂ ਤੇ ਅਤਿਆਚਾਰਾਂ ਦੇ ਸਮੇਂ ਖਾਲਸੇ ਨੂੰ ਚੜ੍ਹਦੀਆਂ ਕਲਾਂ ਵਿਚ ਰੱਖਣ ਲਈ, ਜਿੱਥੇ ਉਸ ਦੀ ਰਹਿਣੀ ਬਹਿਣੀ ਨੂੰ ਬਦਲ ਦਿੱਤਾ ਉਥੇ ਨਾਲ ਹੀ ਉਸ ਦੀ